ਦ ਟ੍ਰਿਨਿਟੀ ਸਕੂਲ ਦੇ ਵਿਦਿਆਰਥੀ ਅੰਕੁਸ਼ ਰਾਏ ਨੇ ਆਈ.ਸੀ.ਐਸ.ਸੀ. ਦਸਵੀਂ ਵਿੱਚ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਹੁਸ਼ਿਆਰਪੁਰ / ਦਲਜੀਤ ਅਜਨੋਹਾ
ਹਾਲ ਹੀ ਵਿੱਚ ਐਲਾਨੇ ਗਏ ICSC ਮੈਟ੍ਰਿਕ ਦੇ ਨਤੀਜਿਆਂ ਵਿੱਚ, ਹੁਸ਼ਿਆਰਪੁਰ ਦੇ ਅਸਲਪੁਰ ਸਥਿਤ ਦ ਟ੍ਰਿਨਿਟੀ ਸਕੂਲ ਦੇ ਵਿਦਿਆਰਥੀ ਅੰਕੁਸ਼ ਰਾਏ ਨੇ 98% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਪਣਾ, ਆਪਣੇ ਅਧਿਆਪਕਾਂ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਗੱਲਬਾਤ ਦੌਰਾਨ ਅੰਕੁਸ਼ ਰਾਏ ਨੇ ਕਿਹਾ ਕਿ ਮੇਰੀ ਮਿਹਨਤ ਵਿੱਚ ਮੇਰੇ ਅਧਿਆਪਕਾਂ ਅਤੇ ਮਾਪਿਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਸਕੂਲ ਦੀਆਂ ਕਿਤਾਬਾਂ ਤੋਂ ਇਲਾਵਾ ਸਖ਼ਤ ਮਿਹਨਤ ਕਰਨ ਅਤੇ ਲਾਇਬ੍ਰੇਰੀ ਦੀਆਂ ਕਿਤਾਬਾਂ ਪੜ੍ਹਨ ਦੀ ਮੇਰੀ ਆਦਤ ਨੇ ਮੈਨੂੰ ਇਸ ਮੁਕਾਮ 'ਤੇ ਪਹੁੰਚਾਇਆ। ਗਿਆਰਵੀਂ ਜਮਾਤ ਵਿੱਚ ਨਾਨ-ਮੈਡੀਕਲ ਦੀ ਪੜ੍ਹਾਈ ਕਰ ਰਹੇ ਅੰਕੁਸ਼ ਰਾਏ ਦਾ ਸੁਪਨਾ ਆਈਆਈਟੀ ਵਿੱਚ ਦਾਖਲਾ ਲੈ ਕੇ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹਾਂ। ਅੰਕੁਸ਼ ਰਾਏ ਜ਼ਿਲ੍ਹਾ ਭਾਸ਼ਾ ਖੋਜ ਅਫ਼ਸਰ ਡਾ: ਜਸਵੰਤ ਰਾਏ ਅਤੇ ਸਾਇੰਸ ਅਧਿਆਪਕਾ ਬਬੀਤਾ ਰਾਣੀ ਦਾ ਪੁੱਤਰ ਹੈ |
ਜ਼ਿਕਰਯੋਗ ਹੈ ਕਿ ਇਸੇ ਸਕੂਲ ਦੇ ਵਿਦਿਆਰਥੀ ਧਨਵ ਸੂਦ ਨੇ 95 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਅਕਸ਼ਜ ਸ਼ਰਮਾ ਨੇ 93.8 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
Comments
Post a Comment