ਮਾਂ ਅੰਨਪੂਰਨਾ ਰਸੋਈ ਦਸੂਹਾ ਸਿਰਫ਼ 20 ਰੁਪਏ ਵਿੱਚ ਗਰੀਬਾਂ ਲਈ ਪੂਰਾ ਭਰਪੇਟ ਭੋਜਨ, ਮਨੁੱਖਤਾ ਦੀ ਸੇਵਾ ਵਿੱਚ ਮਹਤਵਪੂਰਣ ਕਦਮ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਮਾਜ ਸੇਵਾ ਅਤੇ ਮਨੁੱਖਤਾ ਲਈ ਸਮਰਪਿਤ ਇੱਕ ਪ੍ਰੇਰਣਾਦਾਇਕ ਪਹਲ ਦੇ ਤੌਰ 'ਤੇ ਮਾਂ ਅੰਨਪੂਰਨਾ ਰਸੋਈ ਦਸੂਹਾ ਵੱਲੋਂ ਹਰ ਰੋਜ਼ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਿਰਫ ਰੁਪਏ 20 ਵਿੱਚ ਪੂਰਾ, ਪੋਸ਼ਣਯੁਕਤ ਅਤੇ ਸਾਫ-ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਸੇਵਾ ਨਾ ਸਿਰਫ ਭੁੱਖ ਨੂੰ ਮਿਟਾ ਰਹੀ ਹੈ, ਸਗੋਂ ਲੋਕਾਂ ਵਿੱਚ ਆਸ ਅਤੇ ਸਵੈਮਾਣ ਵੀ ਵਾਪਸ ਲਿਆ ਰਹੀ ਹੈ।
ਪ੍ਰਮੁੱਖ ਪੱਤਰਕਾਰ ਸੰਜੀਵ ਕੁਮਾਰ ਨੇ ਇਸ ਮੌਕੇ ਮਾਂ ਅੰਨਪੂਰਨਾ ਰਸੋਈ ਦਸੂਹਾ ਦਾ ਵਿਸ਼ੇਸ਼ ਦੁਆਰਾ ਕੀਤਾ ਇਹ ਮਾਨਵਤਾ ਦੀ ਸੇਵਾ ਵਿੱਚ ਇਸ ਉਪਰਾਲੇ ਵਾਰੇ ਜਾਣਕਾਰੀ ਸਾਂਝੀ ਕੀਤੀ।
ਮਾਂ ਅੰਨਪੂਰਨਾ ਰਸੋਈ ਦਸੂਹਾ ਦੇ ਪ੍ਰਧਾਨ ਭੁਪਿੰਦਰ ਰੰਜਨ ਨੇ ਦੱਸਿਆ ਕਿ ਰੋਜ਼ਾਨਾ ਮੀਨੂ ਬਦਲਿਆ ਜਾਂਦਾ ਹੈ ਤਾਂ ਜੋ ਹਰ ਦਿਨ ਨਵਾਂ ਅਤੇ ਪੋਸ਼ਣਯੁਕਤ ਭੋਜਨ ਦਿੱਤਾ ਜਾ ਸਕੇ। “ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਰੋਟੀਆਂ, ਦਾਲਾਂ, ਸਬਜ਼ੀਆਂ ਅਤੇ ਹੋਰ ਵਸਤੂਆਂ ਦਾ ਸੰਤੁਲਿਤ ਮਿਲਾਪ ਹੋਵੇ,” ਉਨ੍ਹਾਂ ਕਿਹਾ। ਇਹ ਰਸੋਈ ਖ਼ਾਸ ਕਰਕੇ ਰਿਕਸ਼ਾ ਚਾਲਕਾਂ, ਰੋਜ਼ਾਨਾ ਮਜ਼ਦੂਰੀ ਕਰਨ ਵਾਲਿਆਂ ਅਤੇ ਹੋਰ ਲੋੜਵੰਦ ਵਰਗਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਦਾਨੀ ਸਹਿਯੋਗੀਆਂ ਅਤੇ ਸਮਰਪਿਤ ਸੇਵਾਦਾਰਾਂ ਦੀ ਬਦੌਲਤ, ਇਹ ਭੋਜਨ ਸੇਵਾ ਸਾਫ-ਸੁਥਰੇ ਅਤੇ ਪਵਿੱਤਰ ਮਾਹੌਲ ਵਿੱਚ ਚੱਲ ਰਹੀ ਹੈ। ਹਰ ਰੋਜ਼ ਦਰਜਨਾਂ ਲੋਕ ਇੱਥੇ ਆ ਕੇ ਭੋਜਨ ਕਰਦੇ ਹਨ ਅਤੇ ਇਸ ਪ੍ਰੋਜੈਕਟ ਨੇ ਮਨੁੱਖਤਾ ਦੀ ਸੇਵਾ ਦਾ ਇੱਕ ਜੀਵੰਤ ਉਦਾਹਰਨ ਪੇਸ਼ ਕੀਤਾ ਹੈ।
ਸਤੀਸ਼ ਕਟਾਰੀਆ, ਮਦਨ ਮੋਹਨ, ਡਾ. ਸਤਪਾਲ ਸਿੰਘ, ਪ੍ਰਦੀਪ ਸ਼ਰਮਾ, ਸੋਹਨ ਲਾਲ ਪਰਾਸ਼ਰ, ਬਾਬੂ ਰਾਮ ਅਤੇ ਅਸ਼ਵਨੀ ਸ਼ਰਮਾ ਵਰਗੇ ਸਮਰਪਿਤ ਸੇਵਾਦਾਰ ਹਰ ਰੋਜ਼ ਹਾਜ਼ਰ ਰਹਿ ਕੇ ਇਸ ਸੇਵਾ ਨੂੰ ਆਪਣਾ ਯੋਗਦਾਨ ਦੇ ਰਹੇ ਹਨ। ਉਨ੍ਹਾਂ ਦੀ ਸੇਵਾ-ਭਾਵਨਾ ਅਤੇ ਨਿਸ਼ਕਪਟ ਲਗਨ ਮਾਂ ਅੰਨਪੂਰਨਾ ਰਸੋਈ ਦੇ ਮਕਸਦ ਨੂੰ ਅੱਗੇ ਵਧਾ ਰਹੀ ਹੈ।
Comments
Post a Comment