ਹੁਸ਼ਿਆਰਪੁਰ /ਦਲਜੀਤ ਅਜਨੋਹਾ
ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਚਲਦੇ ਲਾਈਫ ਸਾਇੰਸਜ਼ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਬੌਧਿਕ ਪਰਖ ਲਈ ਇੱਕ ਸਵਾਲ ਜਵਾਬ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਤਾ ਮੌਕੇ ਹਾਜ਼ਰ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਵਿਸ਼ੇ ਅਤੇ ਸਿਲੇਬਸ ਦੇ ਨਾਲ ਨਾਲ ਦੂਜੇ ਵਿਸ਼ਿਆਂ ਪ੍ਰਤੀ ਵੀ ਵੱਧ ਤੋਂ ਵੱਧ ਜਾਨਣ ਦੀ ਪ੍ਰੇਰਨਾ ਦਿੱਤੀ। ਲਾਈਫ ਸਾਇੰਸਜ਼ ਵਿਭਾਗ ਦੇ ਮੁਖੀ ਪ੍ਰੋਫੈਸਰ ਨਵਦੀਪ ਕੌਰ ਨੇ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਬੀਐਸਸੀ ਮੈਡੀਕਲ ਕੋਰਸ ਦੀਆਂ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ।ਪ੍ਰੋਫੈਸਰ ਅੰਮ੍ਰਿਤਾ ਵੱਲੋਂ ਪ੍ਰਤੀਯੋਗਿਤਾ ਦਾ ਸੰਚਾਲਨ ਕੀਤਾ ਗਿਆ ਅਤੇ ਵਿਦਿਆਰਥੀਆਂ ਦੀ ਬੌਧਿਕ ਪਰਖ ਵਿੱਚ ਉਨ੍ਹਾਂ ਦੀ ਸੋਚਣ ਸਮਰੱਥਾ, ਤੁਰੰਤ ਜਵਾਬ ਦੇਣ ਅਤੇ ਸਮੂਹਿਕ ਕਾਰਜ ਵਿੱਚ ਮਿਲਵਰਤਨ ਨਾਲ ਕੰਮ ਕਰਨ ਦੀ ਯੋਗਤਾ ਸਬੰਧੀ ਸਵਾਲ ਜਵਾਬ ਕੀਤੇ ਗਏ। ਪ੍ਰਤੀਯੋਗਤਾ ਮੌਕੇ ਜੇਤੂ ਰਹੇ ਬੀਐਸਸੀ ਮੈਡੀਕਲ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਮੌਕੇ ਹਾਜ਼ਰ ਅਧਿਆਪਕਾਂ ਵਿੱਚ ਡਾ ਰਾਕੇਸ਼ ਕੁਮਾਰ, ਪ੍ਰੋ ਅਪੂਰਵਾ, ਪ੍ਰੋ ਬਬੀਤਾ, ਪ੍ਰੋ ਵੀਨਾ,ਪ੍ਰੋ ਨੰਦਿਕਾ, ਪ੍ਰੋ ਅਕਾਸ਼ਦੀਪ ਕੌਰ, ,ਪ੍ਰੋ ਹਰਮਿੰਦਰ ਕੌਰ ਅਤੇ ਪ੍ਰਯੋਗਸ਼ਾਲਾ ਸਹਾਇਕ ਪਰਮਜੀਤ ਸਿੰਘ ਮਾਨ ਸਮੇਤ ਵਿਦਿਆਰਥੀ ਹਾਜ਼ਰ ਸਨ।
Comments
Post a Comment