ਯੂਥ ਸਪੋਰਟਸ ਵੈਲਫੇਅਰ ਬੋਰਡ ਵਿੱਚ ਨਵੇਂ ਮੈਂਬਰ ਨਿਯੁਕਤ - ਵਾਲੀਆ

ਹੁਸ਼ਿਆਰਪੁਰ/ਦਲਜੀਤ ਅਜਨੋਹਾ
ਯੂਥ ਸਪੋਰਟਸ ਵੈਲਫੇਅਰ ਬੋਰਡ ਵੱਲੋਂ ਫਾਈਟਰ ਸਪੋਰਟ ਜ਼ੋਨ, ਕਰਤਾਰਪੁਰ ਰੋਡ, ਕਪੂਰਥਲਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਯੂਥ ਸਪੋਰਟਸ ਵੈਲਫੇਅਰ ਬੋਰਡ ਵਿੱਚ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ। ਯੂਥ ਸਪੋਰਟਸ ਵੈਲਫੇਅਰ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਅਤੇ ਉਨ੍ਹਾਂ ਦੀ ਟੀਮ ਨੇ ਨਵੇਂ ਨਿਯੁਕਤ ਮੈਂਬਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਯੂਥ ਸਪੋਰਟਸ ਵੈਲਫੇਅਰ ਬੋਰਡ ਵਿੱਚ ਨਵੇਂ ਨਿਯੁਕਤ ਕੀਤੇ ਗਏ ਮੈਂਬਰਾਂ ਵਿੱਚ ਸਤਨਾਮ ਸਿੰਘ (ਸਰਪ੍ਰਸਤ ਸੀਨੀਅਰ ਸਿਟੀਜ਼ਨ ਵੈਲਫੇਅਰ ਕਮੇਟੀ ਕਪੂਰਥਲਾ), ਨਿਤਿਨ ਸ਼ਰਮਾ (ਕਾਨੂੰਨੀ ਸਲਾਹਕਾਰ), ਗੁਰਮੁਖ ਸਿੰਘ (ਸਲਾਹਕਾਰ ਸਮਾਜ ਭਲਾਈ ਕਮੇਟੀ ਕਪੂਰਥਲਾ), ਗੋਪਾਲ ਕ੍ਰਿਸ਼ਨ (ਸੰਯੁਕਤ ਸਕੱਤਰ ਸਮਾਜ ਭਲਾਈ ਕਮੇਟੀ), ਸੁਖਦੀਪ ਸਿੰਘ ਬਾਜਵਾ (ਵਧੀਕ ਸਕੱਤਰ ਸਪੋਰਟਸ ਕਲੱਬ ਹੈਲਪ ਕਮੇਟੀ ਕਪੂਰਥਲਾ), ਚੰਦਨ (ਮੈਂਬਰ ਸਪੋਰਟਸ ਕਲੱਬ ਹੈਲਪ ਕਮੇਟੀ ਕਪੂਰਥਲਾ), ਸੰਦੀਪ (ਮੈਂਬਰ ਸਪੋਰਟਸ ਕਲੱਬ ਹੈਲਪ ਕਮੇਟੀ ਕਪੂਰਥਲਾ) ਸ਼ਾਮਲ ਹਨ। ਮੀਟਿੰਗ ਦੌਰਾਨ ਪ੍ਰਧਾਨ ਰਾਜੀਵ ਵਾਲੀਆ ਨੇ ਹਾਜ਼ਰ ਸਾਰੇ ਮੈਂਬਰਾਂ ਨੂੰ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਵੱਖ-ਵੱਖ ਖੇਡਾਂ ਲਈ ਸਿਖਲਾਈ ਕੈਂਪ ਲਗਾਏ ਜਾਣੇ ਚਾਹੀਦੇ ਹਨ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੈਂਬਰ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਖੂਨਦਾਨ ਕੈਂਪ, ਰੁੱਖ ਲਗਾਉਣ ਕੈਂਪ, ਨਸ਼ਾ ਛੁਡਾਊ, ਤੰਦਰੁਸਤੀ ਅਤੇ ਖੇਡ ਸਮਾਗਮਾਂ ਲਈ ਜਾਗਰੂਕਤਾ ਕੈਂਪ ਲਗਾਏ ਜਾਣਗੇ।  ਇਸ ਮੀਟਿੰਗ ਵਿੱਚ ਜਸਪਾਲ ਸਿੰਘ ਪਨੇਸਰ (ਵਧੀਕ ਸਕੱਤਰ ਸੀਨੀਅਰ ਸਿਟੀਜ਼ਨ ਵੈਲਫੇਅਰ ਕਮੇਟੀ ਕਪੂਰਥਲਾ) ਨੇ ਸਾਰੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਜਲਦੀ ਹੀ ਖੇਡ ਕੈਂਪ ਅਤੇ ਚੈਂਪੀਅਨਸ਼ਿਪਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ। ਗੁਰਮੁਖ ਸਿੰਘ (ਸਲਾਹਕਾਰ, ਸਮਾਜ ਭਲਾਈ ਕਮੇਟੀ, ਕਪੂਰਥਲਾ) ਨੇ ਬੋਰਡ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਯੂਥ ਸਪੋਰਟਸ ਵੈਲਫੇਅਰ ਬੋਰਡ ਨਸ਼ੇ ਨੂੰ ਖਤਮ ਕਰਨ ਲਈ ਜੋ ਵੀ ਕਰ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਇਸ ਮੌਕੇ ਬਲਵਿੰਦਰ ਸਿੰਘ, ਕੋਚ ਰਜਿੰਦਰ ਕੁਮਾਰ ਸੋਨੀ, ਕੋਚ ਪ੍ਰਤਾਪ ਸਿੰਘ, ਕੋਚ ਅਵਧੇਸ਼ ਕੁਮਾਰ, ਸੰਜੇ ਸ਼ਰਮਾ, ਮਨੀਸ਼ਾ ਅਰੋੜਾ (ਜਨਰਲ ਸਕੱਤਰ), ਅਵਨੀਤ ਕੌਰ, ਰਾਬੀਆ, ਪਿਨਿਊਸ਼, ਕੁਲਦੀਪ ਸਿੰਘ, ਹਰਦੀਪ ਸਿੰਘ ਕੰਗ, ਸੰਤੋਖ ਸਿੰਘ, ਸੂਰਜ ਬਾਂਸਲ ਮੌਜੂਦ ਸਨ।

Comments