ਲਾਇਨਜ ਆਈ ਹਸਪਤਾਲ ਆਦਮਪੁਰ ਡਾਕਟਰਾਂ ਟੀਮ ਗੁਰਦੁਆਰਾ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਪਿੰਡ ਅਜਨੋਹਾ ਵਿਖੇ ਮਰੀਜ਼ਾਂ ਦੇ ਚੈਕ ਅੱਪ ਲਈ ਪਹੁੰਚੀ/ ਖਾਲਸਾ ਅਜਨੋਹਾ ।

ਹੁਸ਼ਿਆਰਪੁਰ/ਦਲਜੀਤ ਅਜਨੋਹਾ
    ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦੇ ਜੱਦੀ ਪਿੰਡ ਅਜਨੋਹਾ ਵਿਖੇ ਇਸ ਬਾਰੇ ਜਾਣਕਾਰੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਪਿੰਡ ਅਜਨੋਹਾ ਨਿਵਾਸੀ ਕਨੇਡਾ ਸਮੂਹ ਪਰਿਵਾਰ ਵੱਲੋਂ ਸਵ.ਮਾਤਾ ਅਵਤਾਰ ਕੌਰ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਾਇਨਜ ਕਲੱਬ ਆਦਮਪੁਰ , ਲਾਇਨਜ ਆਈ ਹਸਪਤਾਲ ਸੋਸਾਇਟੀ ਅਤੇ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਗੁਰਦੁਆਰਾ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਪਿੰਡ ਅਜਨੋਹਾ ਵਿਖੇ ਲਗਾਇਆ ਗਿਆ ਸੀ । ਲਾਇਨਜ ਆਈ ਹਸਪਤਾਲ ਆਦਮਪੁਰ ਦੇ ਡਾਕਟਰਾਂ ਦੀ ਟੀਮ ਜਿਨ੍ਹਾਂ ਮਰੀਜ਼ਾਂ ਦੇ ਅਪਰੇਸ਼ਨ ਹੋਏ ਸੀ ਉਹਨਾਂ ਦਾ ਚੈਕ ਅੱਪ ਕਰਨ ਲਈ ਗੁਰਦੁਆਰਾ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਪਹੁੰਚੇ। ਡਾਕਟਰਾਂ ਟੀਮ ਵਲੋਂ ਮਰੀਜ਼ਾਂ ਦਾ ਚੈਕ ਅੱਪ ਕਰਕੇ ਮਰੀਜ਼ਾਂ ਨੂੰ ਹੋਰ ਦਵਾਈਆਂ ਅੱਖਾਂ ਚ ਪਾਉਣ ਵਾਲੀਆਂ ਦਿੱਤੀਆਂ ਗਈਆਂ। ਇਸ ਮੌਕੇ ਹਾਜ਼ਰ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਅਮਰਜੀਤ ਸਿੰਘ ਲੱਕੀ ਖਾਲਸਾ ਫਰਾਂਸ, ਡਾਕਟਰ ਸਰਬਜੀਤ ਸਿੰਘ, ਬਲਜੀਤ ਸਿੰਘ ਬਿੱਲਾ ਖਾਲਸਾ ਅਜਨੋਹਾ,ਗੁਰਪ੍ਰੀਤ ਸਿੰਘ ਗੁਗਲੀ ਖਾਲਸਾ, ਹਰਕੀਰਤ ਸਿੰਘ ਗੋਰਖਾ,ਜੋਗਾ ਸਿੰਘ,ਇੰਦਰ ਸਿੰਘ ਖਾਲਸਾ ਓਭੀ ਟੈਂਟ, ਸੁਰਜੀਤ ਸਿੰਘ ,ਹਰਚਰਨਜੀਤ ਸਿੰਘ, ਗੁਰਮੇਲ ਸਿੰਘ, ਪਿਆਰਾ ਸਿੰਘ, ਸਤਨਾਮ ਸਿੰਘ, ਸੁਰਿੰਦਰ ਕੌਰ,ਦਵਿੰਦਰ ਕੌਰ ਸੁਰਜੀਤ ਕੌਰ, ਪਿਆਰਾ ਸਿੰਘ, ਗੁਰਮੇਲ ਸਿੰਘ ,ਵਿਦਿਆ, ਪਿਆਰ ਕੌਰ, ਰਾਮ ਲਵਾਇਆ ਟੋਡਰਪੁਰ, ਕੁਲਜੀਤ ਸਿੰਘ ਅਜੀਤ ਸਿੰਘ ਅਜਨੋਹਾ, ਸੰਤੋਖ ਸਿੰਘ ਨੰਗਲਾ, ਜਸਵਿੰਦਰ ਕੌਰ ਨੰਗਲਾ, ਰਛਪਾਲ ਕੌਰ ਟੋਡਰਪੁਰ, ਜਸਵੀਰ ਕੌਰ, ਰੇਨੂ ਸ਼ਰਮਾ ਜਗਨੀਆਣਾ, ਸਤਵੰਤ ਕੌਰ ਨਰੂੜ, ਮਨਜੀਤ ਕੌਰ, ਬਲਵੀਰ ਚੰਦ ਠੱਕਰਵਾਲ ,ਨਿਰਮਲ ਸਿੰਘ ਰੂਪੋਵਾਲ, ਜਸਵੀਰ ਕੌਰ ਪਾਸ਼ਟਾਂ, ਆਦਿ ਹਾਜ਼ਰ ਸਨ।

Comments