ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਚੌਥਾ ਦੁਆਬਾ ਗਤਕਾ ਮੁਕਾਬਲੇ ਕਰਵਾਏ ਗਏ।

 ਹੁਸ਼ਿਆਰਪੁਰ/ਦਲਜੀਤ ਅਜਨੋਹਾ
ਗੁਰਦੁਆਰਾ ਸੰਤ ਅਜੀਤ ਸਿੰਘ ਜੀ ਅਲਾਵਲਈਸਾ ਆਲਮਪੁਰ ਵਿਖੇ ਬਾਬਾ ਹੀਰਾ ਸਿੰਘ ਜੀ ਖਾਲਸਾ ਜੀ ਦੇ ਆਸ਼ੀਰਵਾਦ ਸਦਕਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਚੌਥਾ ਦੁਆਬਾ ਗਤਕਾ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ ਤੇ ਸੋਹਣਾ ਪ੍ਰਦਰਸ਼ਨ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਸਿੰਗਲ ਸੋਟੀ ਅੰਡਰ-14 ਵਿੱਚੋਂ ਰਾਜਵੀਰ ਸਿੰਘ ਪਹਿਲਾ, ਮਨਮੀਤ ਸਿੰਘ ਨੇ ਦੂਜਾ ਅਤੇ ਮਨਜੋਧ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਫਰੀ ਸੋਟੀ ਅੰਡਰ-14 ਵਿੱਚੋਂ ਜਗਜੋਤ ਸਿੰਘ ਨੇ ਪਹਿਲਾ,ਭਾਵਜੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਖੰਡਾ ਪ੍ਰਦਰਸ਼ਨੀ ਵਿਚ ਜਗਜੋਤ ਸਿੰਘ ਨੇ ਪਹਿਲਾ, ਤੇਜਸਵੀਰ ਸਿੰਘ ਨੇ ਦੂਜਾ ਅਤੇ ਸੰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਕਿਰਪਾਨ ਫਰਾਈ ਵਿਚ ਬਲਰਾਜ ਸਿੰਘ ਨੇ ਪਹਿਲਾ, ਰਣਵੀਰ ਸਿੰਘ ਨੇ ਦੂਜਾ ਅਤੇ ਗਗਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੰਡਾ ਫਰਾਈ ਵਿਚ ਨਵਜੋਤ ਸਿੰਘ ਨੇ ਪਹਿਲਾ, ਅੰਮ੍ਰਿਤ ਸਿੰਘ ਨੇ ਦੂਜਾ ਸਥਾਨ ਅਤੇ ਹਰਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮਨਦੀਪ ਸਿੰਘ ਜੀ ਕਨੇਡਾ ਵਾਲਿਆਂ ਨੇ ਕੀਤੀ। ਇਸ ਮੌਕੇ ਤੇ ਗਤਕਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਹੋ ਜਿਹੇ ਗਤਕਾ ਮੁਕਾਬਲੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਾਰਗਰ ਸਾਬਤ ਹੋ ਰਹੇ ਹਨ। ਇਸ ਮੌਕੇ ਤੇ ਦਸੂਹਾ ਇੰਚਾਰਜ ਸੰਦੀਪ ਸਿੰਘ,ਟਾਂਡਾ ਜੋਨ ਇੰਚਾਰਜ ਇੰਦਰਪਾਲ ਸਿੰਘ , ਗਤਕਾ ਕੋਚ ਗੁਰਨੂਰ ਸਿੰਘ,ਗਤਕਾ ਪ੍ਰਮੋਟਰ ਬਲਵਿੰਦਰ ਸਿੰਘ, ਗਤਕਾ ਪ੍ਰਮੋਟਰ ਸੁਰਜੀਤ ਸਿੰਘ,ਗਤਕਾ ਕੋਚ ਗੁਰਪ੍ਰੀਤ ਸਿੰਘ ਕੁਲੀਆ ਲੁਬਾਣਾ ਹਾਜਰ ਸਨ।

Comments