ਹੁਸ਼ਿਆਰਪੁਰ/ਦਲਜੀਤ ਅਜਨੋਹਾ
ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ, ਨੰਬਰਦਾਰ ਰਾਮ ਸਰੂਪ ਦੀ ਅਗਵਾਈ ਹੇਠ, ਹੁਸ਼ਿਆਰਪੁਰ ਜ਼ਿਲ੍ਹੇ ਦੇ ਕੋਟ ਫਤੂਹੀ ਕਸਬੇ ਦੇ ਵਿਸ਼ਵਕਰਮਾ ਮੰਦਿਰ ਵਿੱਚ ਸੰਗਤਾਂ ਵੱਲੋਂ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦੇ ਚਾਲੇ ਦੌਰਾਨ ਜਾਣ ਵਾਲੀਆਂ ਸੰਗਤਾਂ ਲਈ ਸਾਲਾਨਾ 41 ਦਿਨਾਂ ਦਾ ਨਿਰੰਤਰ ਲੰਗਰ ਲਗਾਇਆ ਗਿਆ। ਇਹ ਨਿਰੰਤਰ ਜਾਰੀ ਹੈ ਅਤੇ ਹਰ ਰੋਜ਼ ਸੰਗਤ ਭੰਡਾਰਾ ਗ੍ਰਹਿਣ ਕਰਕੇ ਬਾਬਾ ਜੀ ਦੇ ਦਰਬਾਰ ਤੇ ਜਾਂਦੀ ਹੈ ਅਤੇ ਸੇਵਾਦਾਰ ਸੰਗਤ ਦੀ ਸੇਵਾ ਬਹੁਤ ਸ਼ਰਧਾ ਨਾਲ ਕਰਦੇ ਹੋਏ ਭੰਡਾਰਾ ਵੰਡਦੇ ਹਨ। ਇਸ ਮੌਕੇ ਸਰਪੰਚ ਮੋਹਨ ਲਾਲ, ਸੰਜੀਵ ਪਚਨੰਗਲ, ਫੱਕਰ ਸਿੰਘ, ਗੁਰਨਾਮ ਸਿੰਘ, ਸੁਰਜੀਤ ਸਿੰਘ, ਹਰਦਿਆਲ ਸਿੰਘ ਪ੍ਰਧਾਨ, ਬਖਸ਼ੀਸ਼ ਸਿੰਘ ਭੀਮ, ਸੁਰਜੀਤ ਸਿੰਘ ਥਿੰਦ, ਜਸਵਿੰਦਰ ਸਿੰਘ ਬੈਂਸ, ਪੰਡਿਤ ਮੋਹਨ ਲਾਲ, ਸੋਨੂੰ ਥਿੰਦ ਅਤੇ ਦੇਸ ਰਾਜ ਆਦਿ ਹਾਜ਼ਰ ਸਨ।
Comments
Post a Comment