ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪਿੰਡ ਮਾਇਓ ਪੱਟੀ ਦੇ ਜੰਮਪਲ ਪ੍ਰਮੁੱਖ ਕਾਰੋਬਾਰੀ ਅਤੇ ਸਮਾਜ ਸੇਵੀ ਦਲਵਿੰਦਰ ਸਿੰਘ ਪਰਮਾਰ ਯੂ ਕੇ ਵਾਲਿਆਂ ਵੱਲੋਂ
ਮਾਨਵਤਾ ਦੀ ਸੇਵਾ ਨੂੰ ਹੀ ਸੱਚੀ ਸੁੱਚੀ ਸੇਵਾ ਸਮਝਦਿਆਂ ਆਪਣੇ ਨਾਨਕਾ ਨਗਰ ਪਿੰਡ ਡਰੋਲੀ ਖੁਰਦ ਵਿਖੇ ਧੰਨ ਧੰਨ ਸ਼ਹੀਦ ਬਾਬਾ ਖੇਮ ਸਿੰਘ ਜੀ ਚੈਰੀਟੇਬਲ ਡਿਸਪੈਂਸਰੀ ਦੇ ਵੱਡੇ ਸਹਿਯੋਗ ਨਾਲ ਫ਼੍ਰੀ ਮੈਡੀਕਲ ਚੈੱਕਅਪ ਅਤੇ ਦਵਾਈਆਂ ਦਾ ਲੰਗਰ ਲਗਾਇਆ ਗਿਆ ਜਿਸ ਦਾ ਲਾਭ ਤਕਰੀਬਨ 213 ਪ੍ਰਣਾਈਆਂ ਨੇ ਲਿਆ ਇਸ ਮੌਕੇ ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਦਸਿਆ ਕਿ
ਦਲਵਿੰਦਰ ਸਿੰਘ ਜੀ ਪਰਮਾਰ ਵੱਲੋਂ ਹਮੇਸ਼ਾ ਹੀ ਆਪਣੀ ਸਵਰਗਵਾਸੀ ਪੁੱਤਰੀ ਸ਼੍ਰੀ ਮੀਨਾ ਪਰਮਾਰ ਜੀ ਦੀ ਯਾਦ ਵਿੱਚ ਜਿੱਥੇ ਪਿੰਡ ਮਾਇਓ ਪੱਟੀ ਵਿੱਖੇ ਸ਼ਹੀਦ ਬਾਬਾ ਖੇਮ ਸਿੰਘ ਜੀ ਦੀ ਯਾਦ ਵਿੱਚ ਫ੍ਰੀ ਡਿਸਪੈਂਸਰੀ ਚਲਾਈ ਜਾ ਰਹੀ ਹੈ ਉੱਥੇ ਹੀ ਪਰਮਾਰ ਹੋਰਾਂ ਵੱਲੋਂ ਵਿਦੇਸ਼ ਵਿੱਚ ਰਹਿੰਦਿਆਂ ਹੋਇਆਂ ਵੀ ਵਿੱਦਿਅਕ, ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਵੀ ਆਪਣਾਂ ਦਸਵੰਧ ਰੂਪੀ ਪਿਆਰ ਕੱਢ ਕੇ ਅਣਗਿਣਤ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ
ਇਸ ਮੌਕੇ ਉਚੇਚੇ ਤੌਰ ਤੇ
ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਦੇ ਪ੍ਰਧਾਨ ਸਾਬ ਜੱਥੇਦਾਰ ਮਨੋਹਰ ਸਿੰਘ ਜੀ, ਜਰਨੈਲ ਸਿੰਘ ਖਾਲਸਾ ਨਡਾਲੋਂ, ਗੁਰਦੇਵ ਸਿੰਘ ਪਧਿਆਣਾ , ਸਰਦਾਰ ਸ਼ਿੰਗਾਰਾ ਸਿੰਘ ਉਚੇਚੇ ਤੌਰ ਤੇ ਪਹੁੰਚੇ ਅਤੇ ਇਸ ਕੈਂਪ ਦੇ ਉਚੇਚੇ ਪ੍ਰਬੰਧ ਅਤੇ ਦੇਖਰੇਖ ਗੁਰਦੀਪ ਸਿੰਘ ਸੀਮੈਟ ਸਟੋਰ ਵਾਲਾ,ਰਾਜਾ ਜੀ ਅਤੇ
ਦਸਵੰਧ ਗਰੀਬਾਂ ਲਈ ਐਨ ਜੀ ਓ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਜੀ ਨੇ ਬਾਖੂਬੀ ਨਿਭਾਈ ਅਤੇ ਉਨ੍ਹਾਂ ਦਲਵਿੰਦਰ ਪਰਮਾਰ ਜੀਆ ਦਾ ਇਹਨਾਂ ਨੇਕ ਉਪਰਾਲਿਆਂ ਹਮੇਸ਼ਾ ਹੀ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਕਰਦੇ ਰਹਿਣ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ
Comments
Post a Comment