ਸਰਕਾਰੀ ਹਾਈ ਸਮਾਰਟ ਸਕੂਲ ਲਕਸੀਹਾਂ ਵਿਚ ਮੁੱਖ ਅਧਿਆਪਕ,ਪੰਜਾਬੀ,ਹਿੰਦੀ,ਡੀਪੀਆਈ,ਖੇਤੀਬਾੜੀ,ਚੌਕੀਦਾਰ ਅਤੇ ਸਫਾਈ ਕਰਮਚਾਰੀ ਦੀਆਂ ਪੋਸਟਾਂ ਖਾਲੀ। ਕ੍ਰਾਂਤੀਕਾਰੀ ਸਿੱਖਿਆ ਨੀਤੀਆਂ ਬੱਚਿਆਂ ਦੇ ਭੱਵਿਖ ਨਾਲ ਕਰ ਰਹੀਆਂ ਖਿਲਵਾੜ:ਧੀਮਾਨ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਨਿਰਦੋਸ਼ ਬੱਚਿਆਂ ਦੇ ਭੱਵਿਖ ਨਾਲ ਖਿਵਾੜ ਕਰਨਾ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਹੀ ਉਨ੍ਹਾਂ ਦਾ ਭੱਵਿਖ ਤਬਾਹ ਕਰਨ ਦੇ ਬਰਾਬਰ ਹੈ।ਸਿੱਖਿਆ ਨੀਤੀਆਂ ਕੱਧਾਂ ਉਤੇ ਸਮਾਰਟ ਤੇ ਸਕੂਲ ਆਫ ਐਮੀਨੈਂਸ ਲਿਖਣ ਤੱਕ ਹੀ ਸੀਮਤ ਹੋ ਕੇ ਰਿਹ ਰਹੀਆ ਹਨ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਰਕਾਰੀ ਹਾਈ ਸਮਾਰਟ ਸਕੂਲ ਲਕਸੀਹਾਂ ਵਿਚ ਅਧਿਆਪਕਾਂ ਦੀਆਂ 50 ਪ੍ਰਤੀਸ਼ਤ ਪੋਸਟਾਂ ਖਾਲੀ ਰਖਣ ਤੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਬੱਚਿਆਂ ਦੇ ਭੱਵਿਖ ਨੂੰ ਭੇਦਭਾਵ ਭਰੀਆਂ ਨੀਤੀਆਂ ਤਹਿਤ ਕੰਮਜੋਰ ਕੀਤਾ ਜਾ ਰਿਹਾ ਹੈ ਤਾਂ ਕਿ ਗਰੀਬ ਲੋਕਾਂ ਦੇ ਬੱਚੇ ਉੱਚ ਸਿੱਖਿਆ ਤੋਂ ਤੋਂ ਲਾਂਭੇ ਰਹਿ ਜਾਣ।ਇਹ ਮੂਲ ਸੰਵਿਧਾਨਕ ਅਤੇ ਰਾਇਟ ਟੂ ਐਜੂਕੇਸ਼ਨ ਐਕਟ 2009 ਦੀ ਵੀ ਉਲੰਘਣਾ ਦਰਸਾਉਂਦਾ ਹੈ।ਸੰਵਿਧਾਨ ਹੱਥਾਂ ਵਿਚ ਲੈ ਕੇ ਡਾਕਟਰ ਅੰਬੇਡਕਰ ਜੀ ਦੇ ਸਪਨੇ ਪੂਰੇ ਨਹੀਂ ਹੋ ਸਕਦੇ ।ਜਦੋਂ ਤੱਕ ਸੰਵਿਧਾਨ ਦੇ ਅੰਦਰ ਲਿੱਖੇ ਮੂਲ ਸੰਵਿਧਾਨਕ ਅਧਿਕਾਰਾਂ ਨੂੰ ਅਮਲ ਵਿਚ ਨਹੀਂ ਲਿਆਂਦਾ ਜਾਂਦਾ।ਧੀਮਾਨ ਨੇ ਦਸਿਆ ਕਿ ਸਕੂਲ ਵਿਚ ਕੁਲ 95 ਬੱਚੇ ਪੜ੍ਹਦੇ ਹਨ ਜਿਨ੍ਹਾਂ ਵਿਚ 6ਵੀਂ ਕਲਾਸ ਵਿਚ 14,7ਵੀਂ ਕਲਾਸ ਵਿਚ 13,8ਵੀਂ ਕਲਾਸ ਵਿਚ 21,9ਵੀਂ ਕਲਾਸ ਵਿਚ26 ਅਤੇ 10ਵੀਂ ਕਲਾਸ ਵਿਚ 22 ਬੱਚੇ ਹਨ।ਸਕੂਲ ਵਿਚ ਮੁੱਖ ਅਧਿਆਪਕ,ਪੰਜਾਬੀ,ਹਿੰਦੀ,ਡੀਪੀਆਈ, ਚੌਕੀਦਾਰ ਅਤੇ ਸਫਾਈ ਕਰਮਚਾਰੀ ਆਦਿ ਦੀਆ ਪੋਸਟਾਂ ਨੂੰ ਜਾਣਬੁਝ ਕੇ ਖਾਲੀ ਰੱਖ ਕੇ ਬੱਚਿਆਂ ਨੂੰ ਸਿਖਿਆ ਦੇਣ ਦੀ ਥਾਂ ਉਨ੍ਹਾਂ ਅਧੂਰਾ ਹੀ ਗਿਆਨ ਦਿਤਾ ਜਾ ਰਿਹਾ ਹੈ।ਇਕ ਪਾਸੇ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੂਲਤ ਕਰਨ ਲਈ ਕਿਹਾ ਜਾਦਾ ੲੈ ਤੇ ਦੂਸਰੇ ਪਾਸੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀਆਂ ਹੀ ਪੋਸਟਾਂ ਖਾਲੀ ਪਈਆਂ ਹਨ।ਧੀਮਾਨ ਨੇ ਕਿਹਾ ਕਿ ਸਕੂਲ ਵਿਚ ਪੀਹਲਾਂ ਹੀ 50 ਪ੍ਰਤੀਸ਼ਤ ਪੋਸਟਾਂ ਖਾਲੀ ਹਨ ਤੇ ਉਨ੍ਹਾਂ ਵਿਚੋਂ ਵੀ ਕਿਸੇ ਟੀਚਰ ਦੀ ਇਲੈਕਸ਼ਨ ਡਿਊਟੀ, ਕਿਸੇ ਦੀ ਵਾਧੂ ਕੰਮਾਂ ਵਿਚ ਡਿਊਟੀ ਤੇ ਕਦੇ ਕੋਈ ਸੈਮੀਨਾਰਾਂ ਵਿਚ ਤੇ ਬਾਕੀ 25 ਪ੍ਰਤੀ਼ਸਤ ਹੀ ਬੱਚਿਆਂ ਨੁੰ ਅਧਿਆਪਕ ਨਸੀਬ ਹੁੰਦੇ ਹਨ।ਜਿਹੜਾਂ ਟੀਚਰਾਂ ਦੀ ਘਾਟ ਕਾਰਨ ਬੱਚਿਆਂ ਨੁੰ ਅਧੂਰੀ ਸਿੱਖਿਆ ਦਿਤੀ ਜਾਂਦੀ ਹੈ, ਉਸ ਨਾਲ ਬੱਚਿਆਂ ਦਾ ਭੱਵਿਖ ਅੱਧ ਅਧੁਰਾ ਰਹਿ ਜਾਂਦਾ ਹੈ ਤੇ ਬੱਚਿਆਂ ਦੇ ਭੱਵਿਖ ਵਿਚ ਤਹਿ ਕੀਤੇ ਨਿਸ਼ਾਨੇ ਨੂੰ ਡੋਬਣ ਦਾ ਕੰਮ ਕੀਤਾ ਜਾ ਰਿਹਾ ਹੈ।ਹੁਣ ਹਲਾਤ ਇਹ ਹਨ ਕਿ ਬੱਚੇ ਪੜ੍ਹਣਾ ਚਾਹੁੰਦੇ ਹਨ ਤੇ ਸਰਕਾਰਾਂ ਸਿੱਖਿਆ ਨਹੀਂ ਦੇ ਰਹੀਆਂ ਤੇ ਇਕ ਜਮਾਨਾ ਸੀ ਬੱਚੇ ਸਕੂਲਾਂ ਵਿਚ ਘੱਟ ਰੁਝਾਨ ਰਖਦੇ ਸਨ ਤੇ ਅਧਿਆਪਕ ਸਿੱਖਿਆ ਲਈ ਅਪੀਲਾਂ ਕਰਦੇ ਸਨ।ਹੁਣ ਉਹ ਜਮਾਨਾ ਨਹੀਂ ਰਿਹਾ ਕਿ ਇਕ ਟੀਚਰ ਹੀ ਸਾਰੇ ਵਿਸ਼ੇ ਪੜ੍ਹਾ ਸਕਦਾ ਹੈ।ਸਾਰੇ ਸਕੂਲਾਂ ਵਿਚ ਵਿਸ਼ੇ ਵਾਇਜ ਟੀਚਰਾਂ ਦੀ ਹੋਣਾ ਜਰੂਰੀ ਹੈ।
ਧੀਮਾਨ ਨੇ ਕਿਹਾ ਕਿ ਹਰ ਰੋਜ਼ ਸਰਕਾਰ ਨੂੰ ਸੁਣਦੇ ਹਾਂ ਕਿ ਟੀਚਰਾਂ ਦੀ ਭਰਤੀ ਕੀਤੀ ਜਾ ਰਹੀ ਹੈ।ਇਕ ਦਿਨ ਦਾ ਨੁਕਸਾਨ ਬੱਚੇ ਦੀ ਯੋਗਤਾ ਲਈ ਸਵਾਲ ਪੈਦਾ ਕਰ ਰਿਹਾ ਹੈ।ਸਕੂਲਾਂ ਵਿਚ ਪੜਦੇ ਬੱਚਆਂ ਦੇ ਭੱਵਿਖ ਨੂੰ ਅੰਕੜਿਆਂ ਵਿਚ ਹੀ ਰੁਝਾ ਕੇ ਰਖਣਾ ਪੂਰੀ ਤਰ੍ਹਾਂ ਗਲੱਤ ਹੈ।ਸਭ ਤੋਂ ਦੁਖਦਾਈ ਹੈ ਕਿ ਡਰਾਇੰਗ ਦੇ ਵਿਸ਼ੇ ਨੂੰ ਲਾਂਭੇ ਕਰਨਾ, ਡਰਾਇੰਗ ਵਿਗਿਆਨ ਅਤੇ ਤਕਨੀਕੀ ਸਿੱਖਿਆ ਦਾ ਇਕ ਅਧਾਰ ਹੈ।ਧੀਮਾਨ ਨੇ ਕਿਹਾ ਕਿ ਮੇਡੀਕਲ,ਨਾਲ ਮੇਡੀਕਲ,ਸਿਵਲ ਇੰਜੀਨੀਅਰਿੰਗ, ਮਕੇਨੀਕਲ ਇੰਜੀਨੀਅਰਿੰਗ ਆਦਿ ਵਿਸਿ਼ਆਂ ਦਾ ਅਧਾਰ ਹੈ।ਸਰਕਾਰ ਦੀਆਂ ਗਲੱਤ ਨੀਤੀਆਂ ਕਾਰਨ ਡਰਾਇੰਗ ਦੀਆਂ ਕਲਾਸਾਂ 9ਵੀਂ ਤੇ 10 ਤੱਕ ਬੰਦ ਹੀ ਹਨ ਅਤੇ 6ਵੀਂ ਤੋਂ 8ਵੀਂ ਤੱਕ ਵੀ ਲਾਜਮੀ ਖਤਮ ਕਰ ਦਿਤਾ ਗਿਆ ਹੈ।ਸਕੂਲਾਂ ਵਿਚ ਟੀਚਰਾਂ ਤੋਂ ਬਿਨ੍ਹਾਂ ਅਧੂਰੀ ਸਿੱਖਿਆ ਬੱਚਿਆਂ ਤੇ ਟੀਚਰਾਂ ਅੰਦਰ ਨਕਲ ਦੇ ਰੁਝਾਨ ਨੂੰ ਉਤਸ਼ਾਹ ਕਰ ਰਹੀਆਂ ਹਨ।ਇਸ ਨਕਲ ਦਾ ਖਮਿਆਜਾ ਸਾਰੀ ਜਿੰਦਗੀ ਬੱਚਿਆਂ ਨੂੰ ਭੁਗਤਨਾ ਪੈਂਦਾ ਹੈ।ਧੀਮਾਨ ਨੇ ਕਿਹਾ ਕਿ ਅਗਰ ਸਿੱਖਿਆ ਨੂੰ ਅੰਕੜਿਆਂ ਦੇ ਚੱਕਰ ਵਿਚੋਂ ਬਾਹਰ ਕੱਢ ਕੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਿਖਿਅਤ ਨਾ ਕੀਤਾ ਤਾਂ ਇਸ ਦੇ ਬਹੁਤ ਮਾੜੇ ਸਿੱਟੇ ਨਿਕਲਣਗੇ।ਧੀਮਾਨ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਬਚਾਓ ਅੰਦੋਲਨ ਨੂੰ ਸਹਿਯੋਗ ਕਰਨ ਲਈ ਜਾਗਰੂਕ ਹੋਣ ਤਾਂ ਬੱਚਿਆਂ ਦਾ ਭੱਵਿਖ ਮਜਬੂਤ ਦਿਸ਼ਾ ਵੱਲ ਅੱਗੇ ਵਧੇਗਾ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਕੂਲਾਂ ਵਿਚ ਅਧਿਆਪਕਾਂ ਦੀਆ ਖਾਲੀ ਪਈਆਂ ਪੋਸਟਾਂ ਬਿਨ੍ਹਾਂ ਕਿਸੇ ਦੇਰੀ ਤੁਰੰਤ ਭਰੀਆਂ ਜਾਣ।
Comments
Post a Comment