ਦਰਬਾਰ ਪੰਜ ਪੀਰ ਕਾਦਰੀ ਮੁਹੱਲਾ ਨੀਲਕੰਠ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ *ਇਸ ਮੌਕੇ ਰਾਜੀਵ ਸਾਈਂ ਵੱਲੋਂ ਪੂਜਾ ਉਪਰੰਤ ਕੰਜਕ ਪੂਜਨ ਕੀਤਾ ਗਿਆ
*ਹੁਸ਼ਿਆਰਪੁਰ/ਦਲਜੀਤ ਅਜਨੋਹਾ
ਦਰਬਾਰ ਪੰਜ ਪੀਰ ਕਾਦਰੀ ਮੁਹੱਲਾ ਨੀਲਕੰਠ ਵਿਖੇ ਸੰਗਤਾਂ ਦੇ ਸਮੂਹ ਦੇ ਸਹਿਯੋਗ ਨਾਲ ਰਾਜੀਵ ਸਾਈਂ ਵੱਲੋਂ ਮਹਾਂਸ਼ਿਵਰਾਤਰੀ ਦਾ ਤਿਉਹਾਰ ਬਹੁਤ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਵੱਲੋਂ ਭਗਵਾਨ ਸ਼ਿਵ ਦੀ ਪੂਜਾ ਕੀਤੀ ਗਈ। ਇਸ ਮੌਕੇ ਰਾਜੀਵ ਸਾਈਂ ਵੱਲੋਂ ਕੰਜਕ ਪੂਜਨ ਕੀਤਾ ਗਿਆ ਅਤੇ ਸੰਗਤਾਂ ਨੂੰ ਭੰਡਾਰਾ ਨਿਰੰਤਰ ਵਰਤਾਇਆ ਗਿਆ। ਇਸ ਮੌਕੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਹਿਰ ਦੇ ਪ੍ਰਮੁੱਖ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਤੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕੀਤਾ
Comments
Post a Comment