ਯਾਦਗਾਰੀ ਹੋ ਨਿਬੜਿਆ ‘ਨਿੱਕੀਆਂ ਕਰੂੰਬਲਾਂ’ ਸਾਲਾਨਾ ਪੁਰਸਕਾਰ ਵੰਡ ਸਮਾਰੋਹ ਪੰਜ ਬਾਲ ਸਾਹਿਤ ਲੇਖਕਾਂ ਨੂੰ ਮਾਤਾ ਭਜਨ ਕੌਰ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ - ਸਾਹਿਤਕ ਮੁਕਾਬਲੇ ਦੇ ਜੇਤੂ ਦਸ ਸਕੂਲੀ ਲੇਖਕ ਵਿਦਿਆਰਥੀ ਵੀ ਕੀਤੇ ਸਨਮਾਨਿਤ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਇੰਡੀਆਂ ਬੁਕ ਆਫ ਰਿਕਾਰਡਸ ਵਿੱਚ ਦਰਜ ਬਾਲ ਸਾਹਿਤ ਮੈਗਜ਼ੀਨ ‘ਨਿੱਕੀਆਂ ਕਰੂੰਬਲਾਂ’ ਦੀ 30ਵੀਂ ਵਰੇਗੰਢ ਨੂੰ ਸਮਰਪਿਤ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਸਾਲਾਨਾ ਨਿੱਕੀਆਂ ਕਰੂੰਬਲਾਂ ਪੁਰਸਕਾਰ ਵੰਡ ਸਮਾਰੋਹ ਖਾਲਸਾ ਕਾਲਜ ਦੇ ਗਦਰੀ ਬਾਬਾ ਹਰਜਾਪ ਸਿੰਘ ਕਨਵੈਂਸ਼ਨ ਹਾਲ ਵਿੱਚ ਆਯੋਜਿਤ ਕੀਤਾ ਗਿਆ। ਬਾਲ ਸਾਹਿਤ ਲੇਖਕ ਮਰਹੂਮ ਪਿ੍ਰ ੰ ਸਰਵਣ ਰਾਮ ਭਾਟੀਆ ਅਤੇ ਪੰਮੀ ਖੁਸ਼ਹਾਲਪੁਰੀ ਨੂੰ ਸਮਰਪਿਤ ਇਸ ਸਮਾਰੋਹ ਮੌਕੇ ਸਾਹਿਤ, ਕਲਾ, ਸਭਿਆਚਾਰ ਅਤੇ ਸਿੱਖਿਆ ਦੇ ਖੇਤਰ ਦੀਆਂ ਹਸਤੀਆਂ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਰੋਹ ਦੇ ਆਰੰਭ ਮੌਕੇ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਡਾ ਕੁਲਦੀਪ ਸਿੰਘ ਦੀ ਅਗਵਾਈ ਹੇਠ ਤਿਆਰ ਵਿਦਿਆਰਥੀਆਂ ਨੇ ਸ਼ਬਦ ਗਾਇਣ ਕੀਤਾ। ਸਮਾਰੋਹ ਮੌਕੇ ਮੁੱਖ ਮਹਿਮਾਨ ਵੱਜੋਂ ਹਾਜ਼ਰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੁੱਖ ਪ੍ਰਬੰਧਕ ਬਲਜਿੰਦਰ ਮਾਨ ਨੂੰ ਬਾਲ ਸਾਹਿਤ ਨੂੰ ਪ੍ਰਫੁੱਲਿਤ ਕਰਨ ਵਾਲੇ ਅਜਿਹੇ ਸਮਾਰੋਹ ਕਰਵਾਉਣ ਲਈ ਮੁਬਾਰਕਬਾਦ ਦਿੱਤੀ ਅਤੇ ਆਪਣੇ ਅਖਤਿਆਰੀ ਫੰਡ ਵਿੱਚੋਂ ਟਰੱਸਟ ਨੂੰ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ। ਇਸ ਮੌਕੇ ਖਾਲਸਾ ਕਾਲਜ ਮਾਹਿਲਪੁਰ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਬਲਜਿੰਦਰ ਮਾਨ ਸਮੇਤ ਕਰੂੰਬਲਾਂ ਟਰੱਸਟ ਦੇ ਅਹੁਦੇਦਾਰਾਂ ਨੂੰ ਬਾਲ ਸਾਹਿਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਲੇਖਕ ਮਨਮੋਹਨ ਸਿੰਘ ਦਾਊ, ਸ ਕੁਲਵੰਤ ਸਿੰਘ ਸੰਘਾ, ਪ੍ਰੋ ਅਪਿੰਦਰ ਸਿੰਘ ਮਾਹਿਲਪੁਰੀ, ਬਲਵੀਰ ਸਿੰਘ ਸੇਵਕ, ਸ਼ਵਿੰਦਰਜੀਤ ਸਿੰਘ ਬੈਂਸ ਰਿਟਾ. ਐੱਸਪੀ, ਰੌਸ਼ਨਜੀਤ ਪਨਾਮ, ਅਮਨਦੀਪ ਬੈਂਸ ਨੇ ਸ਼ਿਰਕਤ ਕੀਤੀ ਅਤੇ ਆਪਣੇ ਸੰਬੋਧਨ ਵਿੱਚ ਨਿੱਕੀਆਂ ਕਰੂੰਬਲਾਂ ਮੈਗਜ਼ੀਨ ਦੀ ਲਗਾਤਾਰਤਾ ਲਈ ਸੰਪਾਦਨ ਬਲਜਿੰਦਰ ਮਾਨ ਨੂੰ ਵਧਾਈ ਦਿੱਤੀ। ਪੰਜਾਬੀ ਵਿਭਾਗ ਦੇ ਮੁੱਖੀ ਡਾ ਜੇ ਬੀ ਸੇਖੋਂ ਨੇ ਪੰਜਾਬੀ ਬਾਲ ਸਾਹਿਤ ਦੀ ਮੌਜੂਦਾ ਸਥਿਤੀ ਦੇ ਪ੍ਰਸੰਗ ਵਿੱਚ ਬਾਲ ਸਾਹਿਤਕਾਰੀ ਦੇ ਇਤਿਹਾਸ ਅਤੇ ਨਿੱਕੀਆਂ ਕਰੂੰਬਲਾਂ ਦੇ ਯੋਗਦਾਨ ਬਾਰੇ ਵਿਚਾਰ ਰੱਖੇ। ਇਸ ਮੌਕੇ ਬਲਜਿੰਦਰ ਮਾਨ ਦੀ ਅਗਵਾਈ ਹੇਠ ਪ੍ਰਬੰਧਕਾਂ ਵੱਲੋਂ ਪੰਜ ਬਾਲ ਸਾਹਿਤ ਲੇਖਕਾਂ ਹਰਦੇਵ ਸਿੰਘ ਭੁੱਲਰ ਫਿਰੋਜ਼ਪੁਰ, ਮਨਦੀਪ ਰਿੰਪੀ ਰੋਪੜ,ਉਮਾ ਕਮਲ ਤਲਵਾੜਾ, ਅੰਜੂ. ਵ. ਰੱਤੀ ਹੁਸ਼ਿਆਰਪੁਰ ਅਤੇ ਅਮਰਪ੍ਰੀਤ ਸਿੰਘ ਝੀਤਾ ਜਲੰਧਰ ਨੂੰ ਮਾਤਾ ਭਜਨ ਕੌਰ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗਿਆਨੀ ਹਰਕੇਵਲ ਸਿੰਘ ਯਾਦਾਗਾਰੀ ਸਾਹਿਤ ਸਿਰਜਣਾ ਮੁਕਾਬਲੇ ਦੇ ਜੇਤੂ ਦਸ ਸਕੂਲੀ ਲੇਖਕ ਵਿਦਿਆਰਥੀ ਨੂੰ ਨਕਦ ਇਨਾਮੀ ਰਾਸ਼ੀ ਅਤੇ ਸਨਮਾਨ ਪੱਤਰਾਂ ਨਾਲ ਨਿਵਾਜ਼ਿਆ ਗਿਆ। ਸਮਾਰੋਹ ਮੌਕੇ ਸਾਹਿਤ ਅਕੈਡਮੀ ਤੇ ਸ਼੍ਰੋਮਣੀ ਬਾਲ ਸਾਹਿਤਕਾਰ ਤੇ ਕਲਾਕਾਰ ਕਮਲਜੀਤ ਨੀਲੋਂ ਨੇ ਆਪਣੇ ਬਾਲ ਗੀਤਾਂ ਨਾਲ ਮਾਹੌਲ ਨੂੰ ਬੰਨ੍ਹ ਦਿੱਤਾ ਅਤੇ ਹਾਜ਼ਰ ਸਰੋਤਿਆਂ ਦੀ ਭਰਵੀਂ ਦਾਦ ਹਾਸਿਲ ਕੀਤੀ। ਪ੍ਰੋ ਅਪਿੰਦਰ ਸਿੰਘ ਮਾਹਿਲਪੁਰੀ ਅਤੇ ਮਨਮੋਹਨ ਸਿੰਘ ਦਾਊ ਨੇ ਬਲਜਿੰਦਰ ਮਾਨ ਨੂੰ ਅਜਿਹੇ ਸਮਾਰੋਹ ਲਈ ਸ਼ੁੱਭਕਾਮਨਾਵਾਂ ਦਿੱਤੀਆਂ । ਧੰਨਵਾਦੀ ਸ਼ਬਦ ਪ੍ਰੋ ਬਲਦੇਵ ਸਿੰਘ ਬੱਲੀ ਨੇ ਸਾਂਝੇ ਕੀਤੇ। ਮੰਚ ਦੀ ਕਾਰਵਾਈ ਨਾਟ ਕਰਮੀ ਅਸ਼ੋਕ ਪੁਰੀ ਨੇ ਸ਼ਾਨਦਾਰ ਢੰਗ ਨਾਲ ਚਲਾਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਹਾਜ਼ਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸਮਾਰੋਹ ਦੌਰਾਨ ਪਿ੍ਰੰ ਜਗਮੋਹਨ ਸਿੰਘ, ਕਮਲਜੀਤ ਸਿੰਘ ਕੈਨੇਡਾ, ਚੰਚਲ ਸਿੰਘ ਬੈਂਸ,ਬਲਵੀਰ ਸਿੰਘ ਪੱਲੀ ਝਿੱਕੀ, ਡਾ ਜੀਤ ਦਵਿੰਦਰਜੀਤ ਸਿੰਘ, ਅਸ਼ੋਕ ਪੁਰੀ, ਅਰਵਿੰਦਰ ਸਿੰਘ ਹਵੇਲੀ, ਚਰਨਜੀਤ ਸਿੰਘ ਚੰਨੀ,ਬੱਗਾ ਸਿੰਘ ਆਰਟਿਸਟ, ਪਿ੍ਰੰ ਮਨਜੀਤ ਕੌਰ, ਸੁਖਮਨ ਸਿੰਘ, ਤਨਵੀਰ ਮਾਨ, ਰਵਿੰਦਰ ਬੰਗੜ, ਬਲਜੀਤ ਕੌਰ, ਰਾਮ ਤੀਰਥ ਪਰਮਾਰ, ਰੁਪਿੰਦਰ ਜੋਤ ਸਿੰਘ, ਹਰਮਨਪ੍ਰੀਤ ਕੌਰ, ਪਿ੍ਰੰ ਸਰਬਜੀਤ ਸਿੰਘ, ਪ੍ਰੋ ਬਲਵੀਰ ਕੌਰ, ਪ੍ਰੋ ਪ੍ਰਭਜੋਤ ਕੌਰ, ਪ੍ਰੋ ਜਸਦੀਪ ਕੌਰ, ਪ੍ਰੋ ਅਸ਼ੋਕ ਕੁਮਾਰ, ਪਿ੍ਰੰ ਗੁਰਮੀਤ ਸਿੰਘ, ਰਜਿੰਦਰ ਕੌਰ ਰੂਬੀ, ਗੁਰਵਿੰਦਰ ਪਾਲ ਸਿੰਘ, ਜਸਵੀਰ ਮਰੂਲਾ, ਅਸ਼ੋਕ ਕੁਮਾਰ, ਹਰਭਜਨ ਸਿੰਘ ਕਾਹਲੋਂ, ਤਨਵੀਰ ਮਾਨ, ਡਾ ਬਲਵੰਤ ਸਿੰਘ ,ਜਮਸ਼ੇਰ ਸਿੰਘ ਆਦਿ ਅਨੇਕਾਂ ਸਾਹਿਤ ਪ੍ਰੇਮੀ ਹਾਜ਼ਰ ਸਨ।
ਕੈਪਸ਼ਨ- ਪੰਜ ਬਾਲ ਸਾਹਿਤ ਲੇਖਕਾਂ ਨੂੰ ਮਾਤਾ ਭਜਨ ਕੌਰ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕਰਦੇ ਮੁੱਖ ਮਹਿਮਾਨ ਜੈ ਕ੍ਰਿਸ਼ਨ ਸਿੰਘ ਰੌੜੀ, ਬਲਜਿੰਦਰ ਮਾਨ, ਮਨਮੋਹਨ ਸਿੰਘ ਦਾਊ, ਪਿ੍ਰੰ ਡਾ ਪਰਵਿੰਦਰ ਸਿੰਘ, ਕਮਲਜੀਤ ਨੀਲੋਂ, ਡਾ ਜੇ ਬੀ ਸੇਖੋਂ, ਅਸ਼ੋਕ ਪੁਰੀ ਅਤੇ ਹੋਰ।
Comments
Post a Comment