ਹੁਸ਼ਿਆਰਪੁਰ /ਦਲਜੀਤ ਅਜਨੋਹਾ
ਅਵਿਨਾਸ਼ ਰਾਏ ਖੰਨਾ ਸਾਬਕਾ ਐਮ.ਪੀ. ਦੀ ਪੁਸਤਕ ‘‘ਸਮਾਜ ਚਿੰਤਨ`` ਦੀ ਇੱਕ ਕਹਾਣੀ ‘‘ਗੋਲਡ ਮੈਡਲ ਦਾ ਦਹੇਜ`` ਜਿਸ ਦਾ ਫਿਲਮਆਂਕਣ ਸ੍ਰੀ ਗਰੇਸਾ ਫਿਲਮਜ਼ ਵੱਲੋਂ ਅਸ਼ੋਕ ਪੁਰੀ ਦੇ ਨਿਰਦੇਸ਼ਨ ਹੇਠ ਕੀਤਾ ਗਿਆ ਹੈ, ਦੀ ਸਕਰੀਨਿੰਗ ਸਥਾਨਕ ਡੀ.ਏ.ਵੀ. ਕਾਲਜ ਆੱਫ ਐਜੂਕੇਸ਼ਨ ਦੇ ਐਡੀਟੋਰੀਅਮ ਵਿੱਚ ਕੀਤੀ ਗਈ। ਇਸ ਮੌਕੇ ਤੇ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਡਾ. ਅੰਮ੍ਰਿਤ ਸਾਗਰ ਮਿੱਤਲ ਬਤੌਰ ਮੁੱਖ ਮਹਿਮਾਨ, ਅਵਿਨਾਸ਼ ਰਾਏ ਖੰਨਾ ਬਤੌਰ ਵਿਸ਼ੇਸ਼ ਮਹਿਮਾਨ, ਪ੍ਰਿੰਸੀਪਲ ਡਾ. ਵਿਧੀ ਭੱਲਾ ਅਤੇ ਫਿਲਮ ਦੇ ਕਲਾਕਾਰ ਨਿਰਦੇਸ਼ਕ ਅਸ਼ੋਕ ਪੁਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਫਿਲਮ ਦੀ ਸਕਰੀਨਿੰਗ ਤੋਂ ਪਹਿਲਾਂ ਮੰਚ ਉਪਰ ਵਿਸ਼ੇਸ਼ ਮਹਿਮਾਨਾਂ ਵੱਲੋਂ ਸ਼ਮਾ ਰੌਸ਼ਨ ਕੀਤੀ ਗਈ ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਡਾ. ਅੰਮ੍ਰਿਤ ਸਾਗਰ ਮਿੱਤਲ, ਅਵਿਨਾਸ਼ ਰਾਏ ਖੰਨਾ ਅਤੇ ਨਿਰਦੇਸ਼ਕ ਅਸ਼ੋਕ ਪੁਰੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸੁਆਗਤ ਕੀਤਾ। ਇਸ ਮੌਕੇ ਤੇ ਫਿਲਮ ਦੇ ਪਿੱਠ ਵਰਤੀ ਗਾਇਕ ਕੁਮਾਰ ਵਿਨੋਦ ਅਤੇ ਸਤੀਸ਼ ਸਿੱਲੀ ਉਪਲ ਨੇ ‘‘ਫਿਕਰ ਕਰੀ ਨਾ ਤੂੰ ਬਾਪੂ`` ਗਾ ਕੇ ਸਰੋਤਿਆਂ ਨਾਲ ਸਾਂਝ ਬਣਾਈ। ਇਸ ਮੌਕੇ ਤੇ ਨਿਰਦੇਸ਼ ਅਸ਼ੋਕ ਪੁਰੀ ਨੇ ਦੱਸਿਆ ਕਿ ਭਾਰਤੀ ਸਮਾਜ ਵਿੱਚ ਸੰਯੁਕਤ ਪਰਿਵਾਰਾਂ ਦੇ ਟੁੱਟਣ ਅਤੇ ਦਾਜ ਦੀ ਮਾਨਸਿਕਤਾ ਤੋਂ ਸੁਚੇਤ ਕਰਨ ਵਾਲੇ ਇਸ ਵਿਸ਼ੇ ਵਿੱਚ ਅੱਖਾਂ ਤੋਂ ਸੱਖਣੀ ਕੁੜੀ ਨੈਨਸੀ ਅਰੋੜਾ ਉਸ ਦਾ ਪਤੀ, ਪੱਤਰਕਾਰ ਅਜੇ ਸਹਿਦੇਵ ਅਤੇ ਮਾਂ ਕਮਲਜੀਤ ਕੌਰ, ਪਿਤਾ ਅੰਮ੍ਰਿਤ ਲਾਲ, ਸੱਸ ਰੈਨੂਕਾ ਰਾਜਪੂਤ ਨੇ ਨੇਤਾ ਅਸ਼ੋਕ ਪੁਰੀ ਨਾਲ ਆਪਣੇ-ਆਪਣੇ ਕਿਰਦਾਰਾਂ ਨਾਲ ਪੂਰਨ ਇਨਸਾਫ ਕੀਤਾ ਹੈ। ਸਕਰੀਨਿੰਗ ਮੌਕੇ ਡੀ.ਏ.ਵੀ. ਕਾਲਜ ਆੱਫ ਐਜੂਕੇਸ਼ਨ ਦੇ 300 ਵਿਦਿਆਰਥੀਆਂ ਨੇ ਫਿਲਮ ਨੂੰ ਬਗੈਰ ਅੱਖ ਚਮਕਾਏ ਦੇਖਿਆ ਹੈ। ਇਸ ਫਿਲਮ ਵਿੱਚ ਇਨ੍ਹਾਂ ਤੋਂ ਇਲਾਵਾ ਫਿਲਮ ਕਲਾਕਾਰ ਵਨੀਤ ਅਟਵਾਲ, ਵਿੱਕੀ ਵਾਲੀਆ, ਰਮੇਸ਼ ਕੁਮਾਰ, ਪਵਨ ਸਿੰਘ ਅਤੇ ਅਸ਼ੀਸ਼ ਪੁਰੀ ਵੱਲੋਂ ਕੀਤੇ ਗਏ ਕੰਮਾਂ ਨੂੰ ਵੀ ਸਲਾਹਇਆ ਗਿਆ। ਇਸ ਫਿਲਮ ਦੇ ਐਡੀਟਰ ਨਰੇਸ਼ ਐਸ. ਗਰਗ ਹਨ। ਕਹਾਣੀ ਦੇ ਰਚੇਤਾ ਅਵਿਨਾਸ਼ ਰਾਏ ਖੰਨਾ ਨੇ ਅਸ਼ੋਕ ਪੁਰੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਇਸ ਅਣਥੱਕ ਕਾਰਜਾਂ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਕਹਾਣੀ ਦਾ ਚਿਤਰਾਂਕਣ ਮਨੁੱਖੀ ਮੰਨ ਉਪਰ ਵਿਸ਼ੇਸ਼ ਪ੍ਰਭਾਵ ਛੱਡਦਾ ਹੈ। ਉਨ੍ਹਾਂ ਮੁੱਖ ਮਹਿਮਾਨ ਅੰਮ੍ਰਿਤ ਸਾਗਰ ਮਿੱਤਲ ਜੀ ਦਾ ਵੀ ਇੰਨਾਂ ਸਮਾਂ ਕੱਢਣ ਲਈ ਧੰਨਵਾਦ ਕੀਤਾ। ਫਿਲਮ ਦੀ ਸਕਰੀਨਿੰਗ ਉਪਰੰਤ ਡਾ. ਅੰਮ੍ਰਿਤ ਸਾਗਰ ਮਿੱਤਲ ਜੀ ਨੇ ਨਿਰਦੇਸ਼ਕ ਕਲਾਕਾਰ ਅਸ਼ੋਕ ਪੁਰੀ ਵੱਲੋਂ ਕੀਤੇ ਨੇਤਾ ਦੇ ਕਿਰਦਾਰ ਅਤੇ ਕਹਾਣੀ ਦੇ ਡਾਇਲਾੱਗ ‘‘ਮਾਂ ਉਹ ਅੱਖਾਂ ਦੀ ਅੰਨ੍ਹੀ ਏ, ਅਕਲ ਦੀ ਅੰਨ੍ਹੀ ਨਈਂ`` ਨਾਲ ਹਾਜ਼ਰੀ ਲਗਵਾਈ। ਉਨ੍ਹਾਂ ਅਵਿਨਾਸ਼ ਰਾਏ ਖੰਨਾ ਜੀ ਦੀ ਪੁਸਤਕ ‘‘ਸਮਾਜ ਚਿੰਤਨ`` ਦੇ ਸੁਮੱਚੇ ਵਿਸ਼ਿਆਂ ਦੇ ਫਿਲਮਾਂਕਣ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੋਨਾਲੀਕਾ ਗਰੁੱਪ ਵੱਲੋਂ ਸਪੋਂਸਰ ਕਰਨ ਦਾ ਐਲਾਨ ਕੀਤਾ। ਇਸ ਮੌਕੇ ਤੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਦੱਸਿਆ ਕਿ ਜਲਦੀ ਹੀ ਇਸ ਕੜੀ ਵਿੱਚ ਅਗਲੀ ਫਿਲਮ ਬੱਚਿਆਂ ਦੀ ਕਿਡਨੈਪਿੰਗ ਅਤੇ ਬੱਚਿਆਂ ਦੇ ਕ੍ਰਾਂਈਮ ਉਪਰ ਅਗਲੀ ਫਿਲਮ ਸ਼ੁਰੂ ਕੀਤੀ ਜਾਵੇਗੀ।
ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਡਾ. ਰਮਨ ਘਈ, ਪ੍ਰੋਫੈਸਰ ਹਰਪ੍ਰੀਤ ਸਿੰਘ, ਨਰੇਸ਼ ਕੁਮਾਰ, ਐਡਵੋਕੇਟ ਐਸ.ਪੀ. ਰਾਣਾ, ਉਦਯੋਗਪਤੀ ਮੁਕੇਸ਼ ਕੁਮਾਰ, ਰਿਟਾਇਡ ਡੀ.ਟੀ.ਓ. ਅਵਤਾਰ ਸਿੰਘ, ਸ਼੍ਰੀਮਤੀ ਮੀਨਾਕਸ਼ੀ ਖੰਨਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਤੇ ਸ੍ਰੀ ਗਰੇਸਾ ਫਿਲਮਜ਼ ਵੱਲੋਂ ਸਮੁੱਚੇ ਕਲਾਕਾਰ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਵਿਧੀ ਭੱਲਾ ਅਤੇ ਸਮੁੱਚੇ ਸਟਾਫ ਵੱਲੋਂ ਮੁੱਖ ਮਹਿਮਾਨ ਡਾ. ਅੰਮ੍ਰਿਤ ਸਾਗਰ ਮਿੱਤਲ, ਅਵਿਨਾਸ਼ ਰਾਏ ਖੰਨਾ ਅਤੇ ਫਿਲਮ ਦੇ ਨਿਰਦੇਸ਼ਕ ਕਲਾਕਾਰ ਅਸ਼ੋਕ ਪੁਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Comments
Post a Comment