ਸ਼ਰਧਾ ਨਾਲ਼ ਮਨਾਈ ਗਈ ਸੰਤ ਬਾਬਾ ਧੰਨਾ ਸਿੰਘ ਜੀ ਲਾਲ ਪੁਰ ਵਾਲਿਆਂ ਦੀ ਸਲਾਨਾ ਯਾਦ

ਹੁਸ਼ਿਆਰਪੁਰ/ਦਲਜੀਤ ਅਜਨੋਹਾ
ਕੁਟੀਆ ਸੰਤ ਬਾਬਾ ਧੰਨਾ ਸਿੰਘ ਲਾਲ ਪੁਰ ਵਿਖੇ ਉਹਨਾਂ ਦੀ ਸਾਲਾਨਾ ਸ਼ਰਧਾ ਨਾਲ ਮਨਾਈ ਗਈ। ਜਿਸ ਵਿੱਚ ਸੰਤ ਮਹਾਂਪੁਰਸ਼  ਰਾਗੀ ਢਾਡੀ ਜਥਿਆਂ ਨੇ ਹਾਜ਼ਰੀ ਭਰੀ ।ਗਿਆਨੀ ਗੁਰਮੇਲ ਸਿੰਘ ਅੰਮ੍ਰਿਤਸਰ ਅਤੇ ਸੁਖਦੇਵ ਸਿੰਘ ਨਡਾਲੋਂ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ।ਯੂ .ਪੀ ਦੀਆਂ ਸਿੱਖ ਸੰਗਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈਆਂ । ਇਸ ਮੌਕੇ ਤੇ ਸੰਤਾ ਸਿੰਘ ਬਲਦੇਵ ਸਿੰਘ ਯੂ .ਪੀ.ਗੁਰਮੇਲ ਸਿੰਘ ਭਾਣਾ ਗੁਰਦਿਆਲ ਸਿੰਘ ਭਾਣਾ ਨਿਰਮਲ ਸਿੰਘ ਲਾਲ ਪੁਰ ਮਾਸਟਰ ਕੁਲਦੀਪ ਸਿੰਘ ਲਕਸੀਹਾਂ ਪਿਆਰਾ ਸਿੰਘ ਫੌਜੀ ਹਾਜ਼ਰ ਸਨ। ਮੁੱਖ ਪ੍ਰਬੰਧਕ ਸੋਹਣ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ।

Comments