ਮੋਬਾਇਲ ਸੋਲਰ ਪੰਪ ਨਾਲ ਪਾਹਲੇਵਾਲ ਪਿੰਡ ਵਾਸੀਆਂ ਨੂੰ ਮਿਲੇਗੀ ਰਾਹਤ / ਜੈ ਕ੍ਰਿਸ਼ਨ ਸਿੰਘ ਰੌੜੀ-

ਹੁਸ਼ਿਆਰਪੁਰ/ਦਲਜੀਤ ਅਜਨੋਹਾ
ਹਲਕੇ ਦੇ ਪਿੰਡ ਪਾਹਲੇਵਾਲ ਵਿਖੇ ਛੱਪੜ ਦੇ ਪਾਣੀ ਨਾਲ ਭਰ ਜਾਣ ਕਰਕੇ ਪਾਣੀ ਗਲੀਆਂ ਵਿੱਚ ਖੜਾ ਰਹਿੰਦਾ ਸੀ | ਜਿਸ ਨਾਲ ਸਥਾਨਕ ਲੋਕਾਂ ਦਾ ਜਿਉਣਾ ਬਹੁਤ ਮੁਸ਼ਕਿਲ ਸੀ । ਅੱਜ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਇਸ ਸਮੱਸਿਆਂ ਦਾ ਪੱਕਾ ਹੱਲ ਕਰਨ ਲਈ ਤਿੰਨ ਲੱਖ ਪੰਜਾਹ ਹਜ਼ਾਰ ਦੀ ਲਾਗਤ ਵਾਲਾ ਮੋਬਾਇਲ ਸੋਲਰ ਸਿਸਟਮ ਪਿੰਡ ਵਾਸੀਆਂ ਤੇ ਪੰਚਾਇਤ ਨੂੰ ਭੇਂਟ ਕੀਤਾ । ਇਸ ਮੌਕੇ ਡਿਪਟੀ ਸਪੀਕਰ ਸ਼੍ਰੀ ਰੌੜੀ ਨੇ ਕਿਹਾ ਕਿ ਛੱਪੜ ਦੇ ਪਾਣੀ ਦੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ | ਜਿਸ ਕਾਰਨ ਛੱਪੜ ਦਾ ਪਾਣੀ ਓਵਰ ਫਲੋ ਹੋ ਗਲੀਆਂ ਨਾਲੀਆਂ ‘ਚ ਖੜਾ ਰਹਿੰਦਾ ਸੀ । ਉਨਾਂ ਕਿਹਾ ਇਸ ਸੋਲਰ ਪੰਪ ਲਾਲ ਜਿਥੇ ਛੱਪੜ ਦਾ ਪਾਣੀ ਘਟੇਗਾ ਉਥੇ ਸੰਬੰਧਿਤ ਕਿਸਾਨਾਂ ਦੇ ਖੇਤਾਂ ਨੂੰ ਸੰਚਾਈ ਲਈ ਪਾਣੀ ਮੁਫ਼ਤ ਮਿਲੇਗਾ | ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਛੱਪੜ ਵਿੱਚ ਕੂੜਾ ਕਰਕਟ ਨਾਂ ਸੁੱਟਣ ਤੇ ਛੱਪੜ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ | ਇਸ ਮੌਕੇ ਪਾਹਲੇਵਾਲ ਪਿੰਡ ਦੇ ਸਰਪੰਚ ਚੰਚਲ ਦੇਵੀ, ਵਿਜੇ ਕੁਮਾਰ, ਹਰਮੇਸ਼ ਲਾਲ, ਬੰਟੀ ਪਾਹਲੇਵਾਲ, ਸ਼ੋਸ਼ਲ ਮੀਡੀਆ ਇੰਚਾਰਜ ਹਰਵਿੰਦਰ ਸਿੰਘ ਸੈਣੀ, ਰਜਿੰਦਰ ਰਾਣੀ, ਚੰਦਰ ਕਾਂਤਾ ਨਿਰਮਲਾ ਦੇਵੀ, ਜੋਗ ਰਾਜ ਅਜੈ ਕੁਮਾਰ ਇਲਾਵਾ ਪਿੰਡ ਵਾਸੀ ਹਾਜ਼ਰ ਸਨ |

Comments