ਸੰਤ ਐਸ.ਕੇ. ਰਾਣ ਜੀ ਦੀ ਪ੍ਰੇਰਣਾ ਨਾਲ 501 ਲੋਕਾਂ ਨੇ ਭਰੇ ਨੇਤਰਦਾਨ ਸਹੁੰ ਪੱਤਰ : ਸੰਜੀਵ ਅਰੋੜਾ ਹੁਣ ਤੱਕ ਦੀ ਸਭ ਤੋਂ ਵੱਡੀ ਉਪਲੱਬਧੀ

ਹੁਸ਼ਿਆਰਪੁਰ/ਦਲਜੀਤ ਅਜਨੋਹਾ
ਰੋਟਰੀ ਆਈ ਬੈਂਕ ਅਤੇ ਕੋਰਨੀਆਂ ਟ੍ਰਾਂਸਪਲਾਂਟ ਸੁਸਾਇਟੀ ਵੱਲੋੌਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਜੀਵਨ ਜੋਤ ਭਵਨ ਗੜ੍ਹਦੀਵਾਲਾ ਵਿੱਚ ਨੇਤਰਦਾਨ ਜਾਗਰੂਕਤਾ ਕੈਂਪ ਸੰਤ ਐਸ.ਕੇ. ਰਾਣਾ ਜੀ ਦੀ ਸਰਪ੍ਰਸਤੀ ਵਿੱਚ ਲਗਾਇਆ ਗਿਆ ਸੀ ਜਿਸ ਤੋਂ ਸੰਤ ਜੀ ਨੇ ਪ੍ਰਭਾਵਿਤ ਹੋ ਕੇ ਆਪਣੇ ਨੇਤਰ ਮਰਨ ਉਪਰੰਤ ਦਾਨ ਕਰਨ ਹਿੱਤ ਸਹੁੰ ਪੱਤਰ ਭਰਿਆ ਸੀ। ਇਸ ਉਪਰੰਤ ਸੰਤ ਜੀ ਦੁਆਰਾ ਭਵਨ ਵਿੱਚ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਨੇਤਰਦਾਨ ਸਹੁੰ ਪੱਤਰ ਭਰਨ ਲਈ ਅੱਗੇ ਆਉਣ ਤਾਂ ਕਿ ਸਾਡੇ ਜਾਣ ਤੋਂ ਬਾਅਦ ਵੀ ਸਾਡੀਆਂ ਅੱਖਾਂ ਇਸ ਸੰਸਾਰ ਨੂੰ ਦੇਖਦੀਆਂ ਰਹਿਣ ਅਤੇ ਉਨ੍ਹਾਂ ਨੇ ਕਿਹਾ ਕਿ ਕਿਸੇ ਦੀ ਅੰਧੇਰੀ ਜ਼ਿੰਦਗੀ ਨੂੰ ਰੌਸ਼ਨੀ ਪ੍ਰਦਾਨ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਜਿਸ ਤੋਂ ਸੰਗਤਾਂ ਨੇ ਪ੍ਰਭਾਵਿਤ ਹੋ ਕੇ 501 ਸ਼ਰਧਾਲੂਆਂ ਨੇ ਨੇਤਰਦਾਨ ਸਹੁੰ ਪੱਤਰ ਭਰੇ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਉਪਲੱਬਧੀ ਹੈ। ਜਿਸ ਦੀ ਲਿਸਟ ਮੌਕੇ ਤੇ ਸੁਸਾਇਟੀ ਨੂੰ ਸੋਂਪ ਦਿੱਤੀ ਗਈ ਅਤੇ ਸੰਤ ਜੀ ਨੇ ਕਿਹਾ ਕਿ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਸੰਗਤਾਂ ਨੂੰ ਪੱਤਾ ਲੱਗ ਰਿਹਾ ਹੈ ਹੋਰ ਵੀ ਸ਼ਰਧਾਲੂ ਸਹੁੰ ਪੱਤਰ ਭਰਨ ਲਈ ਅੱਗੇ ਆ ਰਹੇ ਹਨ। ਉਨ੍ਹਾਂ ਨੇ ਹਰ ਸੰਭਵ ਸਹਿਯੋਗ ਦੇਣ ਦਾ ਵੀ ਸੁਸਾਇਟੀ ਨੂੰ ਭਰੋਸਾ ਦਿੱਤਾ।
ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਸੰਤ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਸਾਇਟੀ ਦਾ ਹਰ ਇੱਕ ਮੈਂਬਰ ਪ੍ਰਮਾਤਮਾ ਦੁਆਰਾ ਸੋਂਪੀ ਗਈ ਇਸ ਜ਼ਿੰਮੇਦਾਰੀ ਨੂੰ ਬਾਖੂਬੀ ਨਿਭਾ ਰਿਹਾ ਹੈ ਕਿਉਂਕਿ ਮਾਨਵ ਜਨਮ ਮਾਨਵਤਾ ਦੇ ਲਈ ਕੰਮ ਆਏ ਇਸ ਤੋਂ ਵੱਡਾ ਕੋਈ ਕੰਮ ਨਹੀਂ ਹੋ ਸਕਦਾ। ਸ਼੍ਰੀ ਅਰੋੜਾ ਨੇ ਕਿਹਾ ਕਿ ਮਰਨ ਤੋਂ ਬਾਅਦ ਵੀ ਸਾਨੂੰ ਨੇਤਰਦਾਨ  ਨੂੰ ਜੀਵਨ ਦਾ ਅਭਿੰਨ ਅੰਗ ਬਨਾਉਣਾ ਚਾਹੀਦਾ ਹੈ ਤਾਂ ਕਿ ਪ੍ਰਮਾਤਮਾ ਦੁਆਰਾ ਦਿੱਤਾ ਗਿਆ ਸਰੀਰ ਜਿਊ਼ਂਦੇ ਜੀ ਮਾਨਵਤਾ ਦੀ ਸੇਵਾ ਕਰ ਸਕਣ। ਅਰੋੜਾ ਨੇ ਕਿਹਾ ਕਿ ਨੇਤਰਦਾਨ  ਜਾਗਰੂਕਤਾ ਦੇ ਮਾਧਿਅਮ ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਅਭਿਆਨ ਲਗਾਤਾਰ ਜਾਰੀ ਰਹੇਗਾ ਕਿਉਂਕਿ ਹੁਣ ਤੱਕ ਦੇਸ਼ ਵਿੱਚ ਅੰਧੇਪਨ ਤੋਂ ਪੀੜਿਤ ਲੋਕਾਂ ਦੀ ਸੰਖਿਆ ਕਾਫੀ ਜ਼ਿਆਦਾ ਹੈ ਅਤੇ ਸੁਸਾਇਟੀ ਦਾ ਯਤਨ ਹੈ ਕਿ ਦੇਸ਼ ਵਿੱਚ ਅੰਧੇਪਨ ਨਾਲ ਪੀੜਿਤ ਕੋਈ ਵਿਅਕਤੀ ਨਾ ਰਹੇ। ਉਨ੍ਹਾਂ ਨੇ ਹੋਰ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਨਾਲ ਜੁੜਨ ਤਾਂ ਕਿ ਦੇਸ਼ ਵਿੱਚ ਅੰਧੇਪਨ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ। ਅੰਤ ਵਿੱਚ ਨੇਤਰਦਾਨ ਸਹੁੰ ਪੱਤਰ ਭਰਨ ਵਾਲਿਆ ਨੂੰ ਸੰਤ ਐਸ.ਕੇ. ਰਾਣਾ ਜੀ ਨੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਸੁਸਾਇਟੀ ਦੇ ਸੀਨੀਅਰ ਮੈਂਬਰ ਰਮਿੰਦਰ ਸਿੰਘ ਦਾ ਪੂੁਰਾ ਸਹਿਯੋਗ ਰਿਹਾ। ਮੋਕੇ ਤੇ ਮਦਨ ਲਾਲ ਲਾਲ ਮਹਾਜਨ, ਵੀਨਾ ਚੋਪੜਾ, ਜਸਵੀਰ ਕੰਵਰ, ਡੇਰੇ ਵੱਲੋਂ ਸਿਸਟਰ ਬਲ ਰਾਣਾ, ਮਾਸਟਰ ਉਦੈਵੀਰ ਰਾਣਾ, ਚੰਚਲ, ਵਿਨੋਦ, ਗਗਨਦੀਪ, ਸ਼ਮਿੰਦਰ, ਕਮਲਜੀਤ, ਬਲਜੀਤ, ਦਰਸ਼ਨ, ਟਾਈਰਸ, ਮਰਕੂਸ, ਪਿੰਦਰ, ਰੂਬਲ, ਸਿਮਰਨ, ਦਿਲਰਾਜ, ਜਾਨ, ਕਰਨੈਲ ਅਤੇ ਹੋਰ ਮੌਜੂਦ ਸਨ।

Comments