ਹੁਸ਼ਿਆਰਪੁਰ/ਦਲਜੀਤ ਅਜਨੋਹਾ
ਮੇਰੇ ਹਲਕੇ ਦੇ ਹਰ ਵਿਅਕਤੀ ਨੂੰ ਬਿਹਤਰ ਸਿਹਤ ਸੇਵਾਵਾਂ ਉਪਲਬਧ ਹੋਣ ਅਤੇ ਕੋਈ ਵੀ ਜ਼ਰੂਰਤਮੰਦ ਬੀਮਾਰ ਵਿਅਕਤੀ ਮੈਡੀਕਲ ਮਦਦ ਮਿਲਨ ਤੋਂ ਵਾਂਝਾ ਨਾ ਰਹੇ, ਇਹ ਮੇਰਾ ਉਦੇਸ਼ ਹੈ ਅਤੇ ਮੈਂ ਇਸ ਨੂੰ ਪੂਰਾ ਕਰਨ ਲਈ ਹਰ ਬਣਦਾ ਉਪਰਾਲਾ ਕਰ ਰਿਹਾ ਹਾਂ। ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਇਹ ਵਿਚਾਰ ਜ਼ਾਹਿਰ ਕਰਦਿਆਂ ਜਾਣਕਾਰੀ ਦਿੱਤੀ ਕਿ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਨੂੰ 16.63 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਗ੍ਰਾਂਟ ਨਾਲ ਸਿਵਲ ਹਸਪਤਾਲ ਵਿਚ 50 ਬੈੱਡ ਦਾ ਕ੍ਰਿਟੀਕਲ ਕੇਅਰ ਬਲਾਕ ਬਣਾਇਆ ਜਾਵੇਗਾ। ਆਮ ਜਨਤਾ ਲਈ ਸਿਵਲ ਹਸਪਤਾਲ ਵਾਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਕਰਨ ਵਿਚ ਗੰਭੀਰ ਕੇਅਰ ਬਲਾਕ ਦਾ ਖਾਸ ਯੋਗਦਾਨ ਹੋਵੇਗਾ। ਗੰਭੀਰ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਚ ਹੀ ਉੱਚ ਪੱਧਰੀ ਇਲਾਜ ਮੁਹਈਆ ਹੋਵੇਗਾ, ਜਿਸ ਲਈ ਪਹਿਲਾਂ ਓਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਚ ਜਾਣਾ ਪੈਂਦਾ ਸੀ। ਇਸ ਮੌਕੇ 'ਤੇ ਡਾ ਰਾਜ ਨੇ ਕਿਹਾ ਕੀ ਇਹ ਕ੍ਰਿਟੀਕਲ ਕੇਅਰ ਯੂਨਿਟ ਤਿਆਰ ਹੋਣ ਵਿਚ ਕੁਝ ਸਮਾਂ ਲੱਗੇਗਾ ਲੇਕਿਨ ਇਸ ਦੇ ਬਣਨ ਨਾਲ ਸਿਵਲ ਹਸਪਤਾਲ ਦੇ ਅਪਗ੍ਰੇਡੇਸ਼ਨ 'ਚ ਇਕ ਨਵਾਂ ਚੈਪਟਰ ਜੁੜ ਜਾਵੇਗਾ। ਓਹਨਾ ਨੇ ਇਹ ਵੀ ਕਿਹਾ ਕਿ ਓਹ ਆਪਨੇ ਲੋਕਸਭਾ ਹਲਕਾ ਹੁਸ਼ਿਆਰਪੁਰ ਦੇ ਲੋਕਾਂ ਲਈ ਸਿਹਤ ਖੇਤਰ ਵਿਚ ਨਵੀ ਮਿਸਾਲ ਕਾਇਮ ਕਰਨ ਲਈ ਕੰਮ ਕਰਦੇ ਰਹਿਣਗੇ|
Comments
Post a Comment