15ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਦੀ ਖੇੜਾ ਦੀ ਸੰਤ ਬਾਬਾ ਭਾਗ ਸਿੰਘ ਕਲੱਬ ਜੱਬੜ ਬਣੀ ਚੈਂਪੀਅਨ ਭਾਰ ਵਰਗ ਅੰਡਰ-16 ’ਚ ਪਿੰਡ ਭਾਰਟਾ ਤੇ ਪਿੰਡ ਵਰਗ ਓਪਨ ’ਚ ਪਿੰਡ ਪੰਜੌੜ ਦੀ ਝੰਡੀ

ਹੁਸ਼ਿਆਰਪੁਰ /ਦਲਜੀਤ ਅਜਨੋਹਾ
ਦੋਆਬਾ ਸਪੋਰਟਿੰਗ ਕਲੱਬ ਖੇੜਾ ਮਾਹਿਲਪੁਰ ਵਲੋਂ 15ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਅਗਵਾਈ ’ਚ ਕਰਵਾਇਆ ਗਿਆ। ਜਿਸ ’ਦੇ ਫਾਈਨਲ ਮੌਕੇ  ਮੁੱਖ ਮਹਿਮਾਨ ਮੈਡਮ ਕਮਲਜੀਤ ਕੌਰ ਗਿੱਲ ਅਸਟਰੇਲੀਆ, ਜਥੇਦਾਰ ਅਵਤਾਰ ਸਿੰਘ ਬੈਂਸ, ਰਮਨਦੀਪ ਕੌਰ ਨਾਗਰਾ, ਚਰਨਜੀਤ ਸਿੰਘ ਨਾਗਰਾ ਨੇ ਖਿਡਾਰੀਆਂ ਨਾਲ ਅਸ਼ੀਰਵਾਦ ਦਿੱਤਾ। ਪ੍ਰਧਾਨਗੀ ਹਰਪ੍ਰੀਤ ਸਿੰਘ ਬੈਂਸ, ਨਿਰਮਲ ਸਿੰਘ ਭੀਲੋਵਾਲ, ਸੁਰਿੰਦਰਪਾਲ ਸਿੰਘ ਸੰਧੂ, ਗੁਰਮੇਲ ਸਿੰਘ ਨਾਰਵੇ, ਦਰਬਾਰਾ ਸਿੰਘ, ਕਸ਼ਮੀਰ ਸਿੰਘ ਪੂਨੀਆ, ਅਵਤਾਰ ਸਿੰਘ ਦੀਪ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਸੰਜੀਤ ਕੁਮਾਰ ਪਚਨੰਗਲ, ਸੁਰਿੰਦਰ ਸਿੰਘ ਠੀਡਾਂ, ਇੰਜੀ. ਤਰਲੋਚਨ ਸਿੰਘ ਸੰਧੂ, ਗੱਜਣ ਸਿੰਘ ਬੈਂਸ ਕਨੇਡਾ,  ਆਦਿ ਨੇ ਸਾਂਝੇ ਤੌਰ ’ਤੇ ਕੀਤੀ।  ਖੇਡੇ ਗਏ ਕਲੱਬ ਵਰਗ ਦੇ ਫਾਈਨਲ ਮੈਚ ਵਿੱਚ ਸੰਤ ਬਾਬਾ ਭਾਗ ਸਿੰਘ ਕਲੱਬ ਜੱਬੜ ਨੇ ਸੀ.ਆਰ.ਪੀ.ਐਫ. ਜਲੰਧਰ ਦੀ ਟੀਮ ਨੂੰ ਪੈਨਲਟੀ ਕਿੱਕ ਦੁਆਰਾ 4-3 ਦੇ ਫਰਕ ਨਾਲ, ਅੰਡਰ-16 ਸਾਲ ਦੇ ਫਾਈਨਲ ਵਿੱਚ ਭਾਰਟਾ ਨੇ ਖੇੜਾ ਨੂੰ 1-0 ਨਾਲ, ਪਿੰਡ ਵਰਗ ਓਪਨ ਦੇ ਮੈਚ ਵਿਚ ਪੰਜੌੜ ਨੇ ਸਰਹਾਲਾ ਕਲਾਂ ਦੀ ਟੀਮ ਨੂੰ 2-0 ਨਾਲੇ ਹਰਾ ਕੇ ਨਕਦ ਰਾਸ਼ੀ ਅਤੇ ਸ਼ਾਨਦਾਰ ਟਰਾਫੀ ਤੇ ਕਬਜਾ ਕੀਤਾ। ਇਸ ਮੌਕੇ ਮਲਕੀਤ ਸਿੰਘ, ਹਰਜੀਤ ਬੈਂਸ ਪੰਚ, ਹੈਪੀ ਬੈਂਸ ਮਾਹਿਲਪੁਰ, ਲੱਖਾ ਸਿੰਘ ਪਾਲਦੀ, ਧਰਮਿੰਦਰ ਕੁਮਾਰ ਪਾਰਸ, ਰਾਣਾ ਕੋਟ ਫਤੂਹੀ, ਪਰਮਜੀਤ ਸਿੰਘ ਪੰਮਾ ਬਾਹੋਵਾਲ, ਜਗਮੋਹਣ ਸਿੰਘ ਹਵੇਲੀ,ਬਲਦੀਪ ਸਿੰਘ ਪੂਨੀਆ, ਨੀਰੂ ਵਰਮਾਂ ਮੈਚ ਕਮਿਸ਼ਨਰ, ਅਮਿ੍ਰਤਪਾਲ ਸਿੰਘ ਝੂਟੀ, ਗੁਲਸ਼ਿੰਦਰ ਸਿੰਘ ਢਾਡਾਂ, ਮੇਜਰ ਸਿੰਘ ਭਗਤਪੁਰ, ਰਣਜੀਤ ਸਿੰਘ ਪੰਜੋੜ, ਰਸ਼ਪਾਲ ਸਿੰਘ ਝੂਟੀ, ਡਾ.ਰਣਜੀਤ ਸਿੰਘ ਖੱਖ,  ਕੁਲਵਿੰਦਰ ਸਿੰਘ ਬੈਂਸ ਅਮਰੀਕਾ, ਚਮਨ ਸਿੰਘ ਖੇੜਾ, ਮਨਦੀਪ ਸਿੰਘ ਸੰਘਾ, ਚੈਨ ਸਿੰਘ ਬੈਂਸ ਯੂ.ਐਸ.ਏ., ਅਵਤਾਰ ਸਿੰਘ ਬੈਂਸ, ਜਸਪਾਲ ਸਿੰਘ ਖਾਨਪੁਰ, ਜਸਕਮਲ ਸਿੰਘ ਢਾਡਾ ਕਲਾਂ,ਅਸ਼ੋਕ ਕੁਮਾਰ,ਅਮਨ ਬੈਸ,  ਸੁਖਵਿੰਦਰ ਸਿੰਘ ਸੁੱਖਾ, ਦਇਆ ਸਿੰਘ ਮੇਘੋਵਾਲ, ਅਵਤਾਰ ਸਿੰਘ, ਦੀਪ ਬੈਂਸ ਯੂ.ਐਸ.ਏ. ਕੁਲਵੰਤ ਸਿੰਘ ਬੈਂਸ, ਚੈਨ ਸਿੰਘ ਖੇੜਾ, ਸੁਖਵਿੰਦਰ ਸਿੰਘ ਬੈਂਸ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਕੁਲਦੀਪ ਸਿੰਘ ਨੰਗਲ ਕਲਾਂ, ਵਿਨੋਦ ਸਿੰਘ ਸੰਘਾ,ਪੰਚ ਬਲਜਿੰਦਰ ਸਿੰਘ ਬੈਂਸ, ਬੂਟਾ ਸਿੰਘ, ਮਨਰਾਜ ਸਿੰਘ ਝੂਟੀ, ਮਲਕੀਤ ਸਿੰਘ ਸੁਖਵਿੰਦਰ ਸਿੰਘ ਰੁੜਕੀ, ਜਸਵੀਰ ਸਿੰਘ ਪੰਚ, ਹਰਜੀਤ ਸਿੰਘ ਪੰਚ, ਸੁਲੱਖਣ ਸਿੰਘ ਬੈਂਸ, ਬਖਸ਼ੀਸ਼ ਬਾਗਲਾ, ਹਰਜੀਤ ਸਿੰਘ ਕੂਨਰ , ਕਮਲਜੀਤ ਸੇਠੀ, ਇੰਦਰਜੀਤ ਬੈਂਸ, ਕਮਲ ਬੈਂਸ, ਤਾਰਾ ਬੱਢੋਆਣ ਪੁਸ਼ਪਦੀਪ ਖੇੜਾ, ਸੁਖਵਿੰਦਰ ਸਿੰਘ ਕਾਕਾ ਮਸਤਾਨ ਸਿੰਘ ਠੁਆਣਾ, ਤਰਲੋਚਨ ਸਿੰਘ ਸਕਰੂਲੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

Comments