ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੂੰਗਰਨੀ ਨੂੰ ਸਦਮਾ, ਭਣਵੀਏ ਦਾ ਹੋਇਆ ਸਵਰਗਵਾਸ

ਹੁਸ਼ਿਆਰਪੁਰ /ਦਲਜੀਤ ਅਜਨੋਹਾ
ਪਿੰਡ ਦੇ ਉਘੇ ਸਮਾਜ ਸੇਵਕ, ਸੀਨੀਅਰ ਪੱਤਰਕਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਣਵੀਏ ਸੀਤਲ ਸਿੰਘ ਅਕਾਲਗੜ੍ਹ ਨਵਾਂ ਪਿੰਡ ਵਾਸੀ ਇੰਗਲੈਂਡ ਦਾ ਬੀਤੀ ਦਿਨੀਂ ਦੇਹਾਂਤ ਹੋ ਗਿਆ ਸੀ। ਇਸ ਮੌਕੇ ਦੁੱਖ ਦੀ ਘੜੀ ਵਿੱਚ ਇਲਾਕੇ ਭਰ ਤੋਂ ਵੱਖ ਵੱਖ ਦੇ ਸਿਆਸੀ ਆਗੂਆਂ, ਰਾਜਨਿਤਕ ਪਾਰਟੀਆਂ, ਸਾਮਾਜਿਕ ਸੰਸਥਾਵਾਂ, ਧਾਰਮਿਕ ਜਥੇਬੰਦਿਆ, ਪੱਤਰਕਾਰ ਭਾਈਚਾਰਾ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੰਗਰਨੀ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਮਸੂਤਾ, ਜਥੇਦਾਰ ਬਲਵੀਰ ਸਿੰਘ ਫੁਗਲਾਣਾ ਨੇ ਦੱਸਿਆ ਕਿ ਸੀਤਲ ਸਿੰਘ ਅਕਾਲ ਗੜ ( ਨਵਾਂ ਪਿੰਡ) ਜੋ ਇੰਗਲੈਡ ਵਿੱਚ ਸਨ। ਇਸ ਦੁੱਖਦਾਈ ਘੜੀ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ  ਕਰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।

Comments