ਹੁਸ਼ਿਆਰਪੁਰ/ ਦਲਜੀਤ ਅਜਨੋਹਾ
ਪੰਜਾਬ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਮੁਫ਼ਤ ਸਕਿੱਲ ਕੋਰਸ ਲਈ ਦਾਖ਼ਲਾ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)- ਕਮ ਨੋਡਲ ਅਫ਼ਸਰ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਹੁਸ਼ਿਆਰਪੁਰ ਨਿਕਾਸ ਕੁਮਾਰ ਨੇ ਦੱਸਿਆ ਕਿ ਜਨਰਲ ਡਿਊਟੀ ਅਸਿਸਟੈਂਟ ਟਰੇਨੀ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ ਹੈ। ਇਸ ਕੋਰਸ ਲਈ ਸਿਖਲਾਈ ਕੇਂਦਰ ਦਾ ਸਥਾਨ ਰੂਰਲ ਸਕਿੱਲ ਸੈਂਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੱਬੇਵਾਲ ਹੋਵੇਗਾ।
ਉਨ੍ਹਾਂ ਦੱਸਿਆ ਕਿ ਜਨਰਲ ਡਿਊਟੀ ਅਸਿਸਟੈਂਟ ਨਰਸਿੰਗ ਕੋਰਸ ਲਈ ਯੋਗਤਾ 10ਵੀਂ ਪਾਸ ਹੈ। ਇਹ ਕੋਰਸ ਗੁਰੂ ਤੇਗ ਬਹਾਦਰ ਚੈਰੀਟੇਬਲ ਹੈਲਥ ਐਂਡ ਐਜੂਕੇਸ਼ਨ ਅਵੇਅਰਨੈਸ ਸੁਸਾਇਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਵਿਖੇ ਸਥਿਤ ਰੂਰਲ ਸਕਿੱਲ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਕੋਰਸ ਪੇਂਡੂ ਅਤੇ ਸ਼ਹਿਰੀ ਬਿਨੈਕਾਰ ਕਰ ਸਕਦੇ ਹਨ। ਇਸ ਕੋਰਸ ਦੀ ਮਿਆਦ ਤਿੰਨ ਤੋਂ ਚਾਰ ਮਹੀਨੇ ਹੈ। ਸਿਖਲਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਪ੍ਰਾਈਵੇਟ ਨੌਕਰੀ ਦਿੱਤੀ ਜਾਵੇਗੀ। ਇਹ ਕੋਰਸ ਕਰਨ ਲਈ ਵਿਦਿਆਰਥੀ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ। ਚਾਹਵਾਨ ਵਿਦਿਆਰਥੀ ਰਜਿਸਟ੍ਰੇਸ਼ਨ ਲਈ ਸਰਕਾਰੀ ਆਈ.ਟੀ.ਆਈ ਦੇ ਮੋਬਾਈਲ ਨੰਬਰ 77173-02471 'ਤੇ ਸਰਕਾਰੀ ਆਈ.ਟੀ.ਆਈ ਹੁਸ਼ਿਆਰਪੁਰ ਸਥਿਤ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਇਮਾਰਤ ਵਿੱਚ ਰੋਜ਼ਗਾਰ ਦਫ਼ਤਰ ਦੇ ਕਮਰਾ ਨੰਬਰ 12 ਵਿੱਚ ਕੰਮਕਾਜੀ ਦਿਨਾਂ ਵਿੱਚ ਮਿਲ ਸਕਦੇ ਹਨ।
Comments
Post a Comment