ਰੌੜੀ ਨੇ ਨਗਰ ਪੰਚਾਇਤ ਮਾਹਿਲਪੁਰ ਦੀਆਂ ਚੋਣਾ’ਚ ਜੇਤੂ ਕੌਸਲਰਾਂ ਨੂੰ ਸਰਟੀਫਿਕੇਟ ਵੰਡੇ

ਹੁਸ਼ਿਆਰਪੁਰ/ਦਲਜੀਤ ਅਜਨੋਹਾ
  ਮਾਹਿਲਪੁਰ ਦੇ 13 ਵਾਰਡਾਂ ’ਚ21ਦਸੰਬਰ ਨੂੰ ਹੋਈਆਂ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ  ਜੇਤੂ ਕੌਸਲਰਾਂ ਨੂੰ ਸਰਟੀਫਿਕੇਟ ਦੇਣ ਮੌਕੇ ਰੈਸਟ ਹਾਊਸ ਮਾਹਿਲਪੁਰ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਿਪਟੀ ਸਪੀਕਰ ਵਲੋਂ ਜੇਤੂ ਵਾਰਡ ਨੰਬਰ-1 ਤੋਂ ਮਨਪ੍ਰੀਤ ਕੌਰ ,ਵਾਰਡ-2 ਤੋਂ ਅਸ਼ੋਕ ਕੁਮਾਰ, ਵਾਰਡ-4 ਤੋਂ ਸ਼ਸ਼ੀ ਬੰਗੜ, ਵਾਰਡ-5 ਤੋਂ ਧੀਰਜਪਾਲ, ਵਾਰਡ-6 ਤੋਂ ਲੈਕ.ਬਲਦੇਵ ਸਿੰਘ, ਵਾਰਡ-7 ਤੋਂ ਕੁਲਦੀਪ ਕੌਰ, ਵਾਰਡ-8 ਤੋਂ ਦਵਿੰਦਰ ਸਿੰਘ ਸੈਣੀ, ਵਾਰਡ-9 ਤੋਂ ਮਨਦੀਪ ਕੌਰ, ਵਾਰਡ-10 ਤੋਂ ਰਾਜ ਕੁਮਾਰ ਰਾਜੂ, ਵਾਰਡ-11 ਆਜ਼ਾਦ ਕੌਸਲਰ ਸੁਰਿੰਦਰ ਕੌਰ, ਵਾਰਡ-12 ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਮਰਵਾਹਾ, ਵਾਰਡ-13 ਤੋਂ ਸਤਵੀਰ ਸਿੰਘ ਸੰਤਾਂ ਬੈਂਸ ਨੂੰ ਜੇਤੂ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਹਲਕਾ ਵਿਧਾਇਕ ਗੜ੍ਹਸ਼ੰਕਰ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਸਰਕਾਰ ਨੇ ਸਮੂਹ ਮਾਹਿਲਪੁਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਮਾਹਿਲਪੁਰ ਦੀ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਨੇ ਕੌਂਸਲਰਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਰਾਤ ਨੂੰ ਲੋਕਾਂ ਤੋਂ ਵੋਟਾਂ ਲੈਣ ਲਈ ਦਰਵਾਜ਼ੇ ਖੜਕਾਏ ਹਨ ਇਸ ਤਰਾ ਲੋਕਾਂ ਨੇ ਵੀ ਆਪਣੇ ਕੰਮਾਂ ਲਈ ਤੁਹਾਡੇ ਘਰਾਂ ਦੇ ਕੁੰਡੇ ਖੜਵਾਉਣੇ ਹਨ ਤੁਸੀਂ ਵੀ ਉਨ੍ਹਾਂ ਦੀ ਆਸਾਂ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰੇਓ। ਅਤੇ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮਾਹਿਲਪੁਰ ਦੇ  ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਵਿਚ ਇਸ ਮੌਕੇ ਕਾਰਜ ਸਾਧਕ ਅਫਸਰ ਮਦਨ ਕੁਮਾਰ, ਮਨਦੀਪ ਸਿੰਘ ਮੰਗਾਂ ਬੈਂਸ, ਸੁਭਾਸ਼ ਗੋਤਮ, ਲੈਬਰ ਰਾਮ, ਚਰਨਜੀਤ ਸਿੰਘ ਚੰਨੀ, ਨਵਦੀਪ ਸਿੰਘ ਨਵੀ, ਗੁਰਪ੍ਰੀਤ ਸਿੰਘ ਬੈਂਸ,ਜਸਵੰਤ ਸਿੰਘ ਸੀਹਰਾ, ਵਿਕੀ ਅਗਨੀਹੋਤਰੀ, ਬਾਲ ਕਿਸ਼ਨ, ਧਰਮ ਸਿੰਘ ਫੌਜੀ, ਬਲਵੀਰ ਸਿੰਘ ਢਿੱਲੋ, ਕਿਸ਼ੋਰ ਸ਼ਿਮਲਾ, ਸੂਬੇਦਾਰ ਕਿਸ਼ਨ, ਪ੍ਰਿੰਸੀਪਲ ਸੁਖਚੈਨ ਸਿੰਘ, ਹਰਬੰਸ ਕੌਰ, , ਪ੍ਰਿੰਸੀਪਲ ਮੋਹਣ ਸਿੰਘ, ਬਲਵੀਰ ਸਿੰਘ ਢਿੱਲੋ, ਸੋਹਣ ਲਾਲ, ਸ਼ੀਸ਼ਪਾਲ ਅਤੇ ਮਾਹਿਲਪੁਰ ਵਾਸੀ ਹਾਜ਼ਰ ਸਨ।  ਵਰਣਨ ਯੋਗ ਹੈ ਕਿ ਇਨ੍ਹਾਂ ਚੋਣਾ ’ਚ ਕਿ 10 ਆਪ, ਇੱਕ ਕਾਂਗਰਸ, 2 ਆਜ਼ਾਦ ਉਮੀਦਵਾਰ ਕੌਸਲਰ ਵਜੋਂ ਜੇਤੂ ਸਨ।  ਇਸ ਮੌਕੇ ਹਲਕਾ ਵਿਧਾਇਕ ਗੜ੍ਹਸ਼ੰਕਰ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਸਰਕਾਰ ਨੇ
ਮਾਹਿਲਪੁਰ ਦੇ ਜੇਤੂ ਕੌਸਲਰਾਂ ਮਨਪ੍ਰੀਤ ਕੌਰ, ਅਸ਼ੋਕ ਕੁਮਾਰ, ਸ਼ਸ਼ੀ ਬੰਗੜ, ਧੀਰਜਪਾਲ, ਲੈਕ.ਬਲਦੇਵ ਸਿੰਘ, ਕੁਲਦੀਪ ਕੌਰ, ਦਵਿੰਦਰ ਸਿੰਘ ਸੈਣੀ, ਮਨਦੀਪ ਕੌਰ, ਰਾਜ ਕੁਮਾਰ ਰਾਜੂ, ਸਤਵੀਰ ਸਿੰਘ ਸੰਤਾਂ ਬੈਂਸ , ਬਲਵਿੰਦਰ ਮਰਵਾਹਾ, ਸੁਰਿੰਦਰ ਕੌਰ ਨੂੰ  ਜੇਤੂ  ਸਰਟੀਫਿਕੇਟ  ਵੰਡੇ।

Comments