ਖੈਰੜ-ਅੱਛਰਵਾਲ ਦੀ ਮਸਜਿਦ ਅੱਬੂ ਬਕਰ ਵਿਖੇ ਇਸਲਾਮੀ ਇਜਲਾਸ ਕੀਤਾ । ਇਬਾਦਤ ਕਰਨ ਵਾਲੇ ਦਾ ਵਿਵਹਾਰ ਚੰਗਾ ਹੋਣਾ ਜਰੂਰੀ - ਸ਼ਾਹੀ ਇਮਾਮ ਪੰਜਾਬ ।
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੈਰੜ ਅੱਛਰਵਾਲ ਦੀ ਮਸਜਿਦ ਅੱਬੂ ਬਕਰ ਵਿਖੇ ਇਸਲਾਮੀ ਜਲਸੇ ਦਾ ਆਯੋਜਨ ਮਸਜਿਦ ਕਮੇਟੀ ਦੇ ਪ੍ਰਧਾਨ ਰੌਸ਼ਨ ਮੁਹੰਮਦ ਅਤੇ ਹਾਫਿਜ਼ ਇਨਾਮਲ ਹੱਕ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸਲਾਮ ਧਰਮ ਇਨਸਾਨਾਂ ਨੂੰ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਸਿਰਫ ਇਬਾਦਤ ਕਰਨ ਦੇ ਨਾਲ ਰੱਬ ਨੂੰ ਰਾਜੀ ਨਹੀਂ ਕੀਤਾ ਜਾ ਸਕਦਾ ਇਸ ਦੇ ਲਈ ਜਰੂਰੀ ਹੈ ਕਿ ਸਾਡਾ ਵਿਵਹਾਰ ਲੋਕਾਂ ਨਾਲ ਚੰਗਾ ਹੋਵੇ। ਜੇਕਰ ਤੁਹਾਡਾ ਵਿਵਹਾਰ ਕਿਸੇ ਨਾਲ ਮਾੜਾ ਹੈ ਅਤੇ ਤੁਸੀਂ ਪੰਜ ਵੇਲੇ ਦੇ ਨਮਾਜੀ ਹੋ ਤਾਂ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਚੰਗੇ ਇਨਸਾਨ ਹੋ। ਵਰਨਣ ਯੋਗ ਹੈ ਕਿ ਆਪਣੇ ਭਾਸ਼ਣ ਦੌਰਾਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਪੋਹ ਦੇ ਇਸ ਮਹੀਨੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਹੋਈ ਲਾਸਾਨੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ , ਕਿਉਂਕਿ ਇਹਨਾਂ ਸ਼ਹਾਦਤਾਂ ਦਾ ਮਕਸਦ ਹੱਕ ਅਤੇ ਇਨਸਾਫ ਦੀ ਜੰਗ ਵਿੱਚ ਸੱਚਾਈ ਦਾ ਸਾਥ ਦੇਣਾ ਸੀ। ਇਸ ਮੌਕੇ ਕਈ ਹੋਰ ਬੁਲਾਰਿਆਂ ਨੇ ਵੀ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ।ਉਹਨਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸਣਾ ਹੋਵੇਗਾ ਕਿ ਜਾਲਮ ਨੂੰ ਜਾਲਮ ਕਹਿਣਾ ਅਤੇ ਮਜ਼ਲੂਮ ਦਾ ਸਾਥ ਦੇਣਾ ਹੀ ਅਸਲ ਧਰਮ ਹੈ। ਇਸ ਮੌਕੇ ਅਮਨ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਦੁਆ ਕੀਤੀ ਗਈ। ਇਸ ਮੌਕੇ ਮਸਜਿਦ ਦੇ ਪ੍ਰਧਾਨ ਰੌਸ਼ਨ ਮੁਹੰਮਦ ,ਹਾਫਿਜ਼ ਇਨਾਮੁਲ ਹੱਕ ਅਤੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦਾ ਫੁੱਲਾਂ ਦੇ ਹਾਰ ਪਾਕੇ ਤੇ ਸਿਰੋਪਾ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਫਿਜ਼ ਇਨਾਮਲ ਹੱਕ,ਮੌਲਾਨਾ ਮੈਰਾਜ਼ ਆਲਮ ਮਸਜਿਦ ਮਾਹਿਲਪੁਰ , ਮੌਲਾਨਾ ਮੈਰਾਜ਼ ਆਲਮ ਜੱਲੋਵਾਲ , ਮੋੌਲਾਨਾ ਮੁਹੰਮਦ ਆਬਦ ਭਾਮ ,ਫਕੀਰ ਮੁਹੰਮਦ ਮਾਹਿਲਪੁਰ, ਇਰਫਾਨ ਖਾਨ ਕੋਟ ਫਤੂਹੀ, ਬਹਾਦਰ ਖਾਨ ਕੋਟ ਫਤੂਹੀ , ਮੁਹੰਮਦ ਮੁਸਤਕੀਮ ਲੁਧਿਆਣਾ, ਮੁਹੰਮਦ ਨਵਾਬ,ਮੁਹੰਮਦ ਸਲੀਮ ਅਖਤਰ ਮਲੇਰਕੋਟਲਾ ,ਇੰਸਪੈਕਟਰ ਰਾਮ ਦਿਆਲ ਮਨੀ ਮਾਜਰਾ, ਮਹੁੰਮਦ ਅਹਿਮਦ, ਰਮਜਾਨ ਅਲੀ ਦੂਹੜੇ , ਬਿੱਲਾ ਬੰਗਿਆਂ ਵਾਲਾ , ਮੌਲਾਨਾ ਕਾਲੇਵਾਲ ਭਗਤਾਂ, ਏ.ਐੱਸ.ਆਈ ਕੁਲਵਿੰਦਰ ਸਿੰਘ ਮਾਹਿਲਪੁਰ, ਅਸਗਰ ਅਲੀ , ਅਨਵਰ ਅਲੀ , ਬੂਟਾ ਮਹੁੰਮਦ ਕਾਲੇਵਾਲ ਭਗਤਾਂ, ਨਜ਼ਾਕਤ ਅਲੀ, ਮੁਖਤਿਆਰ ਮਹੁੰਮਦ, ਸ਼ਿੰਦਾ ਫੌਜੀ, ਸ਼ਫੀ ਮੁਹੰਮਦ, ਸ਼ਾਹ ਨਵਾਜ, ਅੱਬੂਸਮਾ ਖਾਨ, ਨਵੀ ਮਹੁੰਮਦ, ਸ਼ੱਬਾ ਜਫਰ, ਸਿਨਾਊੱਲਾ ਆਦਿ ਭਾਰੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜਰ ਸਨ।
Comments
Post a Comment