ਗੁਰੂ ਨਾਨਕ ਨਾਮ ਲੇਵਾ ਚੈਰੀਟੇਬਲ ਫਾਉਂਡੇਸ਼ਨ ਦੇ ਸਕੱਤਰ ਬਣੇ ਭਾਈ ਲਖਵੀਰ ਸਿੰਘ • ਬਜ਼ੁਰਗਾਂ ਦੇ ਸੇਵਾ ਲਈ ਲਗਾਤਾਰ 11 ਸਾਲ ਤੋਂ ਕਾਰਜਸ਼ੀਲ "ਗੁਰੂ ਨਾਨਕ ਸੇਵਾ ਘਰ"-ਸੁਰਿੰਦਰ ਸੂਰ ਯੂਕੇ

ਹੁਸ਼ਿਆਰਪੁਰ/ ਦਲਜੀਤ ਅਜਨੋਹਾ
ਗੁਰੂ ਨਾਨਕ ਨਾਮ ਲੇਵਾ ਚੈਰੀਟੇਬਲ ਫਾਉਂਡੇਸ਼ਨ (ਰਜਿ.) ਵੱਲੋਂ ਲਾਭ ਨਗਰ ਡਗਾਣਾ ਰੋਡ ਹੁਸ਼ਿਆਰਪੁਰ ਵਿੱਚ ਬੇਸਹਾਰਾ ਅਤੇ ਲੋੜਵੰਦ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸਾਲ 2013 "ਗੁਰੂ ਨਾਨਕ ਸੇਵਾ ਘਰ" ਦੀ ਸਥਾਪਨਾ ਕੀਤੀ ਗਈ ਸੀ ਜੋ ਲਗਾਤਾਰ 11 ਸਾਲ ਤੋਂ ਕਾਰਜਸ਼ੀਲ ਹੈ ਅਤੇ ਇਸ ਸੇਵਾ ਘਰ ਵਿੱਚ ਚਾਰ ਮਹਿਲਾ ਬਜ਼ੁਰਗਾਂ ਸਮੇਤ 16 ਬਜ਼ੁਰਗਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਵਿਸ਼ੇਸ਼ ਪ੍ਰੈਸ ਵਾਰਤਾ ਵਿੱਚ ਫਾਊਂਡੇਸ਼ਨ ਦੇ ਬਾਨੀ ਪ੍ਰਧਾਨ ਸੁਰਿੰਦਰ ਸਿੰਘ ਸੂਰ ਯੂਕੇ ਨੇ ਦੱਸਿਆ ਕਿ ਫਾਉਂਡੇਸ਼ਨ ਦੇ ਕੰਮ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਸੰਸਥਾ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਸ ਮੁਤਾਬਕ ਸਕੱਤਰ ਭਾਈ ਲਖਵੀਰ ਸਿੰਘ ਅਤੇ ਖਜ਼ਾਨਚੀ ਵੱਜੋਂ ਦਰਸ਼ਨ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ | ਬਾਨੀ ਪ੍ਰਧਾਨ ਸੁਰਿੰਦਰ ਸਿੰਘ ਯੂਕੇ ਨੇ ਦੱਸਿਆ ਕਿ ਗੁਰੂ ਨਾਨਕ ਨਾਮ ਲੇਵਾ ਚੈਰੀਟੇਬਲ ਫਾਊਡੇਸ਼ਨ ਦੇ ਉਨ੍ਹਾਂ ਸਮੇਤ ਕੁੱਲ ਤਿੰਨ ਮੈਂਬਰ ਹੀ ਹਨ ਅਤੇ ਤੇ ਇਹਨਾਂ ਤਿੰਨਾਂ ਮੈਂਬਰਾਂ ਤੋਂ ਇਲਾਵਾ ਕਿਸੇ ਵੀ ਹੋਰ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਜਿਸ ਰਾਹੀਂ ਉਪਰੋਕਤ ਪ੍ਰਬੰਧਕੀ ਅਮਲੇ ਜਾ ਸੰਸਥਾ ਬਾਰੇ ਕੋਈ ਫ਼ੈਸਲਾ ਲੈ ਸਕੇ | ਸੁਰਿੰਦਰ ਸਿੰਘ ਯੂਕੇ ਨੇ ਦੱਸਿਆ ਕਿ ਇਸ ਸੰਸਥਾ ਨੂੰ ਚਲਾਉਣ ਲਈ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਸਮੁੱਚੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਲਈ ਉਪਰੋਕਤ ਤਿੰਨਾਂ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਕੋਲ ਗੁਰੂ ਨਾਨਕ ਨਾਮ ਲੇਵਾ ਚੈਰੀਟੇਬਲ ਫਾਊਡੇਸ਼ਨ ਦੇ ਕੰਮਾਂ ਜਾਂ ਸਰਗਰਮੀਆਂ ਚਲਾਉਣ ਬਾਰੇ ਬਿਆਨਬਾਜ਼ੀ ਜਾਂ ਭਰਮ ਫੈਲਾਉਂਦਾ ਹੈ ਤਾਂ ਇਸ ਦਾ ਕੋਈ ਵੀ ਅਧਾਰ ਨਹੀਂ ਹੈ |
ਕੈਪਸ਼ਨ

Comments