ਹੁਸ਼ਿਆਰਪੁਰ/ ਦਲਜੀਤ ਅਜਨੋਹਾ
ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗਾਂ ਦਾ ਦੌਰ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਅੱਜ ਪਹਿਲੀ ਮੀਟਿੰਗ ਹਲਕਾ ਗੜ੍ਹਸ਼ੰਕਰ ਦੇ ਪਿੰਡ ਖੇੜਾ ਵਿਖੇ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਇਕਬਾਲ ਸਿੰਘ ਖੇੜਾ, ਕੌਮੀ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ, ਨੰਬਰਦਾਰ ਜਸਕਮਲ ਸਿੰਘ ਢਾਡਾ ਕਲਾਂ ਤੇ ਨਿਰਮਲ ਸਿੰਘ ਭੀਲੋਵਾਲ ਮੈਬਰ ਪੀ. ਏ.ਸੀ. ਦੀ ਦੇਖ ਰੇਖ ਹੇਠ ਕੀਤੀ ਗਈl ਇਸ ਮੌਕੇ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਬੀ. ਸੀ. ਵਿੰਗ ਹੀਰਾ ਸਿੰਘ ਗਾਬੜੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀl ਇਸ ਮੌਕੇ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ ਤੇ ਕੀਮਤੀ ਸੁਝਾਅ ਵੀ ਲਏ ਗਏl ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਅੱਜ ਸਮਾਂ ਲੀਡਰ ਬਣਕੇ ਨਹੀਂ ਇੱਕ ਸਿਪਾਹੀ ਬਣਕੇ ਸ਼੍ਰੋਮਣੀ ਅਕਾਲੀ ਦਲ ਲਈ ਦਿਨ-ਰਾਤ ਇੱਕ ਕਰਨ ਦੀ ਮੰਗ ਕਰਦਾ ਹੈ, ਜਿਸ ਲਈ ਅਸੀਂ ਇਕੱਠੇ ਹੋ ਕੇ ਜੀਅ ਤੋੜ ਮਿਹਨਤ ਕਰੀਏ ਤਾਂ ਕੇ ਪੰਜਾਬ ਹਿਤੂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਡੁੱਬਦੇ ਪੰਜਾਬ ਨੂੰ ਬਚਾਈਏl ਇਸ ਮੌਕੇ ਸਤਨਾਮ ਸਿੰਘ ਬੰਟੀ ਚੱਗਰਾਂ, ਗੁਰਪ੍ਰੀਤ ਸਿੰਘ ਚੀਮਾਂ ਟਾਂਡਾ, ਭੁਪਿੰਦਰ ਸਿੰਘ ਨੀਲੂ, ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ ਨੰਗਲ ਖਿਲਾੜੀਆਂ, ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਸ਼ੁੱਭਮ ਸਹੋਤਾ, ਸਤਵਿੰਦਰ ਪਾਲ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਸੁਰਜੀਤ ਸਿੰਘ, ਰਘਵੀਰ ਸਿੰਘ ਧਾਮੀ, ਪਰਮਜੀਤ ਸਿੰਘ, ਵਿਨੋਦ ਸਿੰਘ ਸੰਘਾ, ਅਵਤਾਰ ਸਿੰਘ ਸਸੋਲੀ, ਸੁੱਖਵਿੰਦਰ ਸਿੰਘ ਰੁੜਕੀ, ਸੁੱਖਵਿੰਦਰ ਸਿੰਘ ਪੱਦੀ ਸੂਰਾ ਸਿੰਘ, ਜਤਿੰਦਰ ਸਿੰਘ ਬੇਦੀ ਮਾਹਿਲਪੁਰ, ਤਰਲੋਚਨ ਸਿੰਘ ਸਕਰੂਲੀ, ਇੰਦਰਜੀਤ ਸਿੰਘ ਗੋਂਦਪੁਰ, ਸਰਬਜੀਤ ਸਿੰਘ ਸਹੋਤਾ, ਸੁੱਖਵਿੰਦਰ ਸਿੰਘ ਢਾਡਾ ਕਲਾਂ, ਅਵਤਾਰ ਸਿੰਘ ਢਾਡਾ ਕਲਾਂ, ਮੇਜਰ ਸਿੰਘ ਲਹਿਲੀ, ਲਾਲੀ ਭੀਲੋਵਾਲ ਆਦਿ ਹਾਜ਼ਰ ਸਨl
Comments
Post a Comment