-ਐਸ.ਡੀ.ਐਮ ਵੱਲੋਂ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਵਰਕਰਜ਼ ਕਮੇਟੀ ਦੀ ਮੀਟਿੰਗ -55 ਰਜਿਸਟਰਡ ਲਾਭਪਾਤਰੀਆਂ ਦੇ ਕੇਸ ਕੀਤੇ ਗਏ ਪ੍ਰਵਾਨ
ਨਵਾਂਸ਼ਹਿਰ/ਦਲਜੀਤ ਅਜਨੋਹਾ
ਉੱਪ ਮੰਡਲ ਮੈਜਿਸਟਰੇਟ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ ਵੱਲੋਂ ਅੱਜ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਵਰਕਰਜ਼ ਕਮੇਟੀ ਸਬ-ਡਵੀਜ਼ਨ ਨਵਾਂਸ਼ਹਿਰ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਬਿਲਡਿੰਗ ਐਂਡ ਅਦਰਜ਼ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਵੱਖ-ਵੱਖ ਰਜਿਸਟਰਡ ਲਾਭਪਾਤਰੀਆਂ ਵੱਲੋਂ ਪ੍ਰਾਪਤ ਅਰਜ਼ੀਆਂ ਨੂੰ ਵਿਚਾਰਿਆ ਗਿਆ। ਮੀਟਿੰਗ ਵਿਚ ਵਜੀਫਾ ਸਕੀਮ ਤਹਿਤ 4,85,000 ਰੁਪਏ, ਐਕਸਗ੍ਰੇਸ਼ੀਆ ਗ੍ਰਾਂਟ 3,00,000 ਰੁਪਏ ਅਤੇ ਇਕ ਪੈਨਸ਼ਨ ਕੇਸ ਸਮੇਤ ਕੁੱਲ 55 ਲਾਭਪਾਤਰੀਆਂ ਦੇ ਕੇਸ ਪ੍ਰਵਾਨ ਕੀਤੇ ਗਏ। ਉਨ੍ਹਾਂ ਆਮ ਲੇਬਰ ਕਿਰਤੀਆਂ ਨੂੰ ਆਪਣਾ ਨਾਮ ਰਜਿਸਟਰਡ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕਿਰਤ ਵਿਭਾਗ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ, ਜਿਵੇਂ ਕਿ ਸ਼ਗਨ ਸਕੀਮ, ਯਾਤਰਾ ਦੀਆਂ ਸਹੂਲਤਾਂ, ਬੱਚਿਆਂ ਦੀ ਵਜ਼ੀਫ਼ਾ ਸਕੀਮ, ਐਕਸਗ੍ਰੇਸ਼ੀਆ ਗ੍ਰਾਂਟ, ਆਮ ਸਾਧਾਰਨ ਸਰਜਰੀ, ਖ਼ਤਰਨਾਕ ਬਿਮਾਰੀਆਂ ਦੇ ਇਲਾਜ, ਪ੍ਰਸੂਤਾ ਸਕੀਮ, ਮਾਨਸਿਕ ਤੌਰ 'ਤੇ ਅਪੰਗ/ਗ੍ਰਸਤ ਬੱਚਿਆਂ ਦੀ ਸਾਂਭ-ਸੰਭਾਲ ਸਬੰਧੀ ਵਿੱਤੀ ਸਹਾਇਤਾ ਅਤੇ ਪੈਨਸ਼ਨ ਸਕੀਮ ਆਦਿ ਦੇ ਯੋਗ ਲਾਭਪਾਤਰੀ ਆਪਣੀ ਦਰਖਾਸਤ ਸੇਵਾ ਕੇਂਦਰ ਰਾਹੀਂ ਆਨ-ਲਾਈਨ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕਿਰਤ ਤੇ ਸਲਾਹ ਅਫਸਰ, ਸ਼ਹੀਦ ਭਗਤ ਸਿੰਘ ਨਗਰ (ਡਾ. ਬੀ.ਆਰ.ਅੰਬੇਡਕਰ ਭਵਨ, ਗੁੱਜਰਪੁਰ) ਨਾਲ ਰਾਬਤਾ ਕਾਇਮ ਕਰਕੇ ਸਕੀਮਾਂ ਸਬੰਧੀ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
Comments
Post a Comment