ਪਟਾਖਿਆਂ ਅਤੇ ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਓ: ਡਾ.ਬੈਂਸ

  ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਅੱਜ ਸੀ.ਐਚ.ਸੀ ਹਾਰਟਾ ਬਡਲਾ ਹਸਪਤਾਲ ਦੇ ਓਪੀਡੀ ਪਰਿਸਰ ਵਿੱਚ ਪਟਾਖਿਆਂ ਰਹਿਤ ਅਤੇ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ।
                ਸਮੂਹ ਸਟਾਫ ਸਮੇਤ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਡਾ.ਮਨਪ੍ਰੀਤ ਸਿੰਘ ਬੈਂਸ ਨੇ ਪ੍ਰਦੂਸ਼ਣ ਅਤੇ ਪਟਾਕਿਆਂ ਤੋਂ ਰਹਿਤ ਗ੍ਰੀਨ ਦੀਵਾਲੀ ਮਨਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪਟਾਕਿਆਂ ਤੋਂ ਨਿਕਲਿਆ ਧੂੰਆਂ ਕਈ ਬਿਮਾਰੀਆਂ ਜਿਵੇਂ ਸਾਹ, ਦਮਾ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਸਾਹ ਦੀ ਤਕਲੀਫ਼ ਤੋਂ ਪੀੜਤ ਮਰੀਜ਼ਾਂ ਨੂੰ ਦੀਵਾਲੀ ਵਾਲੇ ਦਿਨ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਪਟਾਖਿਆਂ’ਚੋਂ ਨਿਕਲਿਆ ਹੋਇਆ ਧੂਆਂ  ਸਾਹ ਲੈਣ’ਚ ਵਿੱਚ ਤਕਲੀਫ ਅਤੇ ਨਾਲ ਹੀ ਵਾਤਾਵਾਰਨ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ। ਇਸ ਤੋਂ ਇਲਾਵਾ ਉੱਚੀ ਆਵਾਜ਼ ਵਾਲੇ ਪਟਾਖੇ ਸਾਡੇ ਕੰਨਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਉਨਾਂ ਦੀਵਾਲੀ ਮੌਕੇ ਅੱਖਾਂ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਕਿਉਂਕਿ ਲਈ ਵਾਰ ਪਟਾਖਿਆਂ ਕਾਰਨ ਅੱਖਾਂ ਵਿੱਚ ਸੱਟਾਂ ਲੱਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ ਇਸ ਲਈ ਜਿਨਾਂ ਹੋ ਸਕੇ ਪਟਾਖੇ ਚਲਾਉਣ  ਤੋਂ ਪਰਹੇਜ਼ ਕੀਤਾ ਜਾਵੇ, ਇਸ ਨਾਲ ਅਸੀਂ ਆਪਣੀਆਂ ਅੱਖਾਂ ਦੇ ਨਾਲ- ਨਾਲ ਵਾਤਾਵਰਣ ਨੂੰ ਗੰਦਲਾਂ ਹੋਣ ਵੀ ਤੋਂ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਹੈ ਜੇਕਰ ਪਟਾਕਿਆਂ ਕਾਰਨ ਅੱਖ ਵਿੱਚ ਸੱਟ ਲੱਗ ਜਾਵੇ ਤਾਂ ਉਸ ਨੂੰ ਮਲੱਣਾ ਨਹੀਂ ਚਾਹੀਦਾ ਅਤੇ ਨਾ ਹੀ ਰਗੜਨਾ ਚਾਹੀਦਾ ਹੈ।ਪਟਾਖੇ ਚਲਾਉਣ ਦੌਰਾਨ ਕਈ ਵਾਰ ਲੱਗੀ ਸੱਟ ਵਿੱਚ ਲੋਕ ਘਰੇਲੂ ਓਹੜ ਪੋਹੜ ਕਰਨ ਲੱਗ ਜਾਂਦੇ ਹਨ ਜੋਕਿ ਗਲਤ ਹੈ। ਅੱਖਾਂ ਨਿਆਮਤ ਹਨ, ਥੋੜੀ ਜਿਹੀ ਲਾਪਰਵਾਹੀ ਕਾਰਨ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ।ਜੇਕਰ ਪਟਾਕਿਆਂ ਕਾਰਨ ਅੱਖ ਵਿੱਚ ਸੱਟ ਲੱਗ ਜਾਵੇ ਤਾਂ ਤੁਰੰਤ ਅੱਖਾਂ ਦੇ ਮਾਹਰ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਦੀਵਾਲੀ ਦੇ ਵਿਸ਼ੇਸ਼ ਮੌਕੇ ਤੇ ਸਿਹਤ ਵਿਭਾਗ ਵਲੋਂ ਰਾਜ ਦੇ ਸਾਰੇ ਹਸਪਤਾਲਾਂ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਉਪਲਬੱਧ ਕੀਤੀਆਂ ਗਈਆਂ ਹਨ।
ਦੀਵਾਲੀ ਮੌਕੇ ਵਿਸ਼ੇਸ ਸਾਵਧਾਨੀਆਂ ਵਰਤਣ ਸੰਬੰਧੀ ਉਨਾਂ ਕਿਹਾ ਕਿ ਜੇਕਰ ਬੱਚੇ ਪਟਾਕੇ ਚਲਾਉਂਦੇ ਹਨ ਤਾਂ ਵੱਡਿਆਂ ਦੀ ਨਿਗਰਾਨੀ 'ਚ ਚਲਾਉਣ ਅਤੇ ਹੱਥਾਂ 'ਚ ਫੜ ਕੇ ਨਾ ਚਲਾਉਣ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ। ਪਟਾਕਿਆਂ ਨੂੰ ਹਮੇਸ਼ਾ ਖੁੱਲੀ ਥਾਂ ਵਿੱਚ ਚਲਾਇਆ ਜਾਵੇ। ਪਟਾਖੇ ਚਲਾਉਂਦੇ ਸਮੇਂ ਫਸਟ ਏਡ ਕਿੱਟ ਦੇ ਨਾਲ ਨਾਲ ਇੱਕ ਪਾਣੀ ਦੀ ਬਾਲਟੀ ਵੀ ਰੱਖੀ ਜਾਵੇ।ਦੀਵਾਲੀ ਮੌਕੇ ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਾਓ। ਅਨਚੱਲੇ ਪਟਾਖਿਆਂ ਨੂੰ ਬੱਚੇ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਕਿਸੇ ਵੀ ਸਮੇਂ ਫਟ ਸਕਦੇ ਹਨ। ਇਸ ਲਈ ਅਨਚੱਲੇ ਪਟਾਕੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਅਖੀਰ  ਉਨਾਂ ਸਮੂਹ ਬਲਾਕ ਨਿਵਾਸੀਆਂ ਨੂੰ ਸੇਫ ਦੀਵਾਲੀ -ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਇਸ ਮੌਕੇ ਮੈਡੀਕਲ ਅਫਸਰ ਡਾ.ਕ੍ਰਿਤਿਕਾ, ਡਾ.ਕੁਲਵੰਤ ਰਾਏ, ਡੈਂਟਲ ਅਫਸਰ ਡਾ.ਸੰਦੀਪ ਕੁਮਾਰ, ਫਾਰਮੇਸੀ ਅਫਸਰ ਬਲਕਾਰ ਚੰਦ, ਐਚ.ਆਈ ਵਿਸ਼ਾਲ ਪੁਰੀ, ਗੁਰਮੇਲ ਸਿੰਘ, ਰਣਜੀਤ ਸਿੰਘ,ਸਤਪਾਲ, ਨਵਦੀਪ ਸਿੰਘ,ਐਲ.ਐਚ.ਵੀ ਸੁਖਵਿੰਦਰ ਕੌਰ,ਦਵਿੰਦਰਜੀਤ ਕੌਰ,ੳਪਥੈਲਮਿਕ ਅਫਸਰ ਤਰਸੇਮ ਲਾਲ,ਐਲ.ਟੀ ਸੁਰਿੰਦਰ ਕੁਮਾਰ,ਸ਼ਰਨਜੀਤਪ੍ਰੀਤ ਕੌਰ ਅਤੇ ਹੋਰ ਸਟਾਫ ਹਾਜ਼ਰ ਸੀ।


Comments