ਹਲਕੇ ਦੀ ਸੇਵਾ ਅਤੇ ਉੱਨਤੀ ਦੇ ਨਵੇਂ ਰਿਕਾਰਡ ਬਣਾਵਾਂਗਾ / ਡਾ. ਇਸ਼ਾਂਕ ਕੁਮਾਰ ਉਮਦਾ ਬੁਨਿਆਦੀ ਢਾਂਚਾ, ਸੜਕਾਂ-ਪੁਲਾਂ 'ਤੇ ਹੋਵੇਗਾ ਵਿਸ਼ੇਸ਼ ਧਿਆਨ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਮੇਰੇ ਚੱਬੇਵਾਲ ਹਲਕੇ ਵਿਚ ਵਧੀਆ ਲਿੰਕ ਸੜਕਾਂ, 18 ਫੁੱਟ ਚੌੜੀਆਂ ਸੜਕਾਂ ਅਤੇ ਚੋਆਂ ਤੇ ਪੁਲ ਬਣਵਾ ਕੇ ਆਪਣੇ ਹਲਕਾ ਵਾਸੀਆਂ ਨੂੰ ਬਿਹਤਰੀਨ ਬੁਨਿਆਦੀ ਢਾਂਚਾ ਅਤੇ ਬਿਹਤਰ ਆਵਾਜਾਈ ਦੀ ਸੁਵਿਧਾ ਦੇਣਾ ਮੇਰਾ ਟੀਚਾ ਹੋਵੇਗਾ | ਡਾ. ਇਸ਼ਾਂਕ ਕੁਮਾਰ ਨੇ ਕੱਲ੍ਹ ਹਲਕਾ ਚੱਬੇਵਾਲ ਵਿਚ ਵੱਖ ਵੱਖ ਪਿੰਡਾਂ ਵਿਚ ਜਨ ਸਭਾਵਾਂ ਦੇ ਦੌਰ 'ਚ ਇਹ ਵਿਚਾਰ ਹਲਕਾ ਵਾਸੀਆਂ ਨਾਲ ਸਾਂਝੇ ਕੀਤੇ | ਉਹਨਾਂ ਕਿਹਾ ਕਿ ਹਲਕਾ ਵਾਸੀਆਂ ਦੁਆਰਾ ਮੈਨੂੰ ਮੌਕਾ ਦਿੱਤੇ ਜਾਣ 'ਤੇ ਮੈਂ ਨਵੇਂ ਪ੍ਰੋਜੈਕਟ ਲਿਆ ਕੇ ਆਪਣੇ ਹਲਕੇ ਦਾ ਰਿਕਾਰਡ ਤੋੜ ਵਿਕਾਸ ਕਰਾਵਾਂਗਾ | ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ ਕੋਲ ਚੱਬੇਵਾਲ ਦੇ ਮੁੱਦੇ ਚੁੱਕਣਾ ਮੇਰਾ ਫਰਜ਼ ਹੋਵੇਗਾ | ਮੇਰੇ ਮੁੱਦਿਆਂ ਨੂੰ ਹੱਲ ਕਰਨ ਦਾ ਅਤੇ ਮੇਰੇ ਸੁਝਾਏ ਪ੍ਰੋਜੈਕਟਾਂ ਨੂੰ ਤੁਰੰਤ ਮੰਜੂਰੀ ਦੇਣ ਦਾ ਵਾਅਦਾ ਮੁੱਖ ਮੰਤਰੀ ਸਾਹਿਬ ਨੇ ਜਨਤਕ ਤੌਰ 'ਤੇ ਚੱਬੇਵਾਲ ਵਿਚ ਸਾਡੀ ਮੀਟਿੰਗ ਵਿਚ ਕੀਤਾ ਹੈ | ਉਹਨਾਂ ਦੇ ਇਸ ਵਾਅਦੇ ਨੇ ਮੇਰਾ ਆਤਮਵਿਸ਼ਵਾਸ ਹੋਰ ਵੀ ਵਧਾ ਦਿੱਤਾ ਹੈ ਕਿ ਮੇਰਾ ਆਪਣੇ ਚੱਬੇਵਾਲ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਲੈ ਕੇ ਜਾਣ ਦਾ ਮੇਰਾ ਸੁਫਨਾ ਜ਼ਰੂਰ ਪੂਰਾ ਹੋਵੇਗਾ | ਡਾ. ਇਸ਼ਾਂਕ ਨੇ ਕਿਹਾ ਕਿ ਚੱਬੇਵਾਲ ਹਲਕਾ ਵਾਸੀਆਂ ਨੇ ਮੈਨੂੰ ਆਪਣੀ ਸੇਵਾ ਦਾ ਮਾਨ ਬਖਸ਼ਿਆ ਤਾਂ ਮੈਂ ਵੀ ਆਪਣੀ ਪੂਰੀ ਵਾਹ ਲਾਉਂਦਿਆਂ ਹਲਕੇ ਦੇ ਵਿਕਾਸ ਕਾਰਜ ਨੇਪਰੇ ਚਾੜ੍ਹਾਂਗਾ| | ਇਸ ਅਵਸਰ 'ਤੇ ਮੌਜੂਦ ਲੋਕਾਂ ਨੇ ਡਾ ਇਸ਼ਾਂਕ ਨੂੰ ਆਪਣਾ ਪੂਰਨ ਸਮਰਥਨ ਦੇਣ ਦੀ ਗੱਲ ਕੀਤੀ ਅਤੇ ਉਹਨਾਂ ਵਿਚ ਆਪਣਾ ਵਿਸ਼ਵਾਸ ਜਤਾਇਆ | ਨੌਨੀਤਪੁਰ, ਸੈਦਪੁਰ, ਮੌਤੀਆਂ, ਸੁਭਾਨਪੁਰ, ਬੰਬੇਲੀ, ਮੁੱਖੋ ਮਜਾਰਾ, ਕੰਮੋਵਾਲ, ਬਾੜ੍ਹੀਆਂ ਕਲਾਂ ਅਤੇ ਬਸੀ ਜੋੜਾ ਪਿੰਡਾਂ ਵਿਚ ਹੋਈਆਂ ਬੈਠਕਾਂ ਵਿਚ ਮਨਿੰਦਰ ਕੁਮਾਰ, ਅਮਨਦੀਪ ਸਿੰਘ, ਹਰਪਾਲ ਕੌਰ, ਅਰਸ਼ਦੀਪ ਸਿੰਘ, ਜਗਤਾਰ ਸਿੰਘ, ਰਮਨਦੀਪ ਸਿੰਘ, ਦਵਿੰਦਰ ਰਮਨ ਲੱਖਾ, ਬਲਵਿੰਦਰ ਕੌਰ, ਬਿੱਟੂ ਆਦਿ ਹਾਜ਼ਰ ਸਨ |

Comments
Post a Comment