ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਦਾ ਨਿਵੇਕਲਾ ਉਪਰਾਲਾ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨਾਲ ਮਨਾਈ ਦਿਵਾਲੀ

ਹੁਸ਼ਿਆਰਪੁਰ /ਦਲਜੀਤ ਅਜਨੋਹਾ
ਪਿੰਡ ਅੱਜੋਵਾਲ ਵਿੱਚ ਪੈਂਦੇ ਮਹੱਲਾ ਪ੍ਰੀਤ ਨਗਰ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿੱਚ ਦਿਵਾਲੀ ਦੇ ਮੱਦੇ ਨਜ਼ਰ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਯੂਕੇ ਵੱਲੋਂ ਸਕੂਲੀ ਵਿਦਿਆਰਥੀਆਂ ਨਾਲ ਦਿਵਾਲੀ ਦਾ ਤਿਉਹਾਰ ਮਨਾਉਣ ਲਈ ਸਮਾਗਮ ਕਰਵਾਇਆ ਗਿਆ ।।
 ਪਿੰਡ ਅੱਜੋਵਾਲ ਦਾ  ਇਹ ਮੁਹੱਲਾ   ਝੁੱਗੀ ਝੌਂਪੜੀ ਵਾਲਾ ਇਲਾਕਾ ਹੈ ਅਤੇ ਬਹੁਤਾਤ ਵਿੱਚ ਸਿੱਗਲੀਗਰ ਭਾਈਚਾਰੇ ਦੀ ਵੱਡੀ ਆਬਾਦੀ ਇਸ ਇਲਾਕੇ ਵਿੱਚ ਵੱਸਦੀ ਹੈ ਅਤੇ ਜ਼ਿਆਦਾ ਪ੍ਰੀਵਾਰ ਮਜ਼ਦੂਰੀ ਕਰਕੇ ਆਪਣਾ ਗੁਜ਼ਰਾ ਕਰਦੇ ਹਨ।
 ਇਸ ਇਲਾਕੇ ਦੇ ਲੋਕ ਪੜ੍ਹਾਈ ਪ੍ਰਤੀ ਜਾਗਰੂਕ ਨਹੀਂ ਸਨ ਅਤੇ ਖੁਦ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਜੀਵਨ ਬਸਰ ਕਰ ਰਹੇ ਸੀ ਅਤੇ ਇਹਨਾਂ ਦੇ ਬੱਚੇ ਵੀ ਪੀੜੀ ਦਰ ਪੀੜੀ ਇਸੇ ਤਰਾਂ ਦਿਹਾੜੀ ਮਜਦੂਰੀ ਦਾ ਕੰਮ ਕਰਦੇ ਹੀ ਆ ਰਹੇ ਸਨ ਜਿਸ ਕਾਰਨ ਇਹ ਦਾ ਜੀਵਨ  ਆਰਥਿਕ ਤੰਗੀਆਂ ਦੀ ਗੁੰਝਲ ਵਿੱਚ ਰਹਿੰਦੇ ਹਨ ।।
ਪਰ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ  ਵੱਲੋਂ ਪ੍ਰੀਤ ਨਗਰ ਮੁਹੱਲੇ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਨੂੰ  ਗੋਦ ਵਿੱਚ ਲੈਣ ਉਪਰੰਤ ਸਕੂਲੀ ਸਟਾਫ ਨਾਲ ਤਾਲਮੇਲ ਕਾਇਮ ਕਰਕੇ ਸਕੂਲ ਵਿੱਚ ਇਮਾਰਤ ਨੂੰ ਆਕਰਸ਼ਿਤ ਅਤੇ ਮਾਡਰਨ ਬਣਾਉਣ ਦੇ ਲਈ ਜਿੱਥੇ ਉਪਰਾਲੇ ਕੀਤੇ ਉਥੇ ਹੀ ਘਰ ਘਰ ਜਾ ਕੇ ਬੱਚਿਆਂ ਨੂੰ ਪੜ੍ਹਨ ਲਈ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀਆਂ ਦਿੰਦਿਆ ਟਰਸਟ ਦੇ ਪ੍ਰਧਾਨ ਪ੍ਰੋਫੈਸਰ ਬਹਾਦੁਰ ਸਿੰਘ ਸੁਨੇਤ ਨੇ ਦੱਸਿਆ  ਇਸ ਇਲਾਕੇ ਵਿੱਚ ਵਿੱਦਿਆ ਦੀ ਮਹੱਤਤਾ ਸਬੰਧੀ ਜਾਗਰੂਕਤਾ ਸਬੰਧੀ ਅਤੇ ਇਨ੍ਹਾਂ ਪਰਿਵਾਰਾਂ ਦੇ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
 ਇਸੇ ਲੜੀ ਤਹਿਤ ਅੱਜ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪ੍ਰੀਤ ਨਗਰ ਵਿਖੇ ਪਹੁੰਚ
ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਦੇ  ਅਹੁਦੇਦਾਰਾਂ ਅਤੇ  ਉੱਘੇ  ਵਿਦਵਾਨਾਂ ਵੱਲੋਂ   ਬੱਚਿਆਂ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ ਅਤੇ ਖੂਸ਼ੀਆਂ ਸਾਂਝੀਆਂ ਕੀਤੀਆਂ  ਗਈਆਂ ।
ਇਸ ਮੌਕੇ ਬੱਚਿਆਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਬੱਚਿਆਂ ਨੂੰ ਮਿਠਾਈ,ਫਲ ਅਤੇ ਤੋਹਫ਼ੇ ਵੀ ਵੰਡੇ ਗਏ । ਇਸਦੇ ਨਾਲ ਹੀ ਸਕੂਲ ਇੰਚਾਰਜ ਅਤੇ ਬੱਚਿਆਂ ਦੇ ਮਾਪਿਆਂ ਨੇ ਟਰੱਸਟ ਦਾ ਧੰਨਵਾਦ ਕਰਦਿਆਂ ਟਰੱਸਟ ਦੇ ਕਾਰਜਾਂ ਦੀ ਖੂਬ ਸ਼ਲਾਘਾ ਕੀਤੀ ।
ਟਰਸਟ ਦੇ ਚੇਅਰਮੈਨ ਇਗਲੈਂਡ ਨਿਵਾਸੀ ਸਰਦਾਰ ਰਣਜੀਤ ਸਿੰਘ ਅਤੇ  ਪ੍ਰਬੰਧਕ ਟਰਸਟੀ ਸ਼੍ਰੀ ਜੇ ਐਸ ਆਹਲੂਵਾਲੀਆ ਵਲੋਂ  ਆਪਣੇ ਸੰਦੇਸ਼ ਰਾਹੀਂ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦੀਵਾਲੀ ਅਤੇ ਗੁਰਪੁਰਬ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਉਹ ਵੱਧ ਤੋਂ ਵੱਧ ਵਿਦਿਆ ਗ੍ਰਹਿਣ ਕਰਕੇ ਸੂਬੇ ਅਤੇ ਦੇਸ਼ ਦਾ ਨਾਮ ਚਮਕਾਉਣ ਅਤੇ  ਟਰਸਟ ਹਮੇਸ਼ਾ ਹੀ ਉਨ੍ਹਾਂ ਨੂੰ ਸਹਿਯੋਗ ਦਿੰਦਾ ਰਹੇਗਾ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪਰਵੀਨ ਕੁਮਾਰ ਵੱਲੋਂ ਟਰਸਟ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਦਿਨ ਦੂਰ ਨਹੀਂ ਕਿ ਜਦੋਂ ਸਾਡਾ ਸਕੂਲ ਪੰਜਾਬ ਦੇ ਅਵੱਲ ਦਰਜੇ ਦੇ ਸਕੂਲਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ। ਉਨ੍ਹਾਂ ਟਰਸਟ ਵੱਲੋਂ ਦਿਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।

ਇਸ ਮੌਕੇ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਦੇ  ਮੈਂਬਰ
ਗੁਰਪ੍ਰੀਤ ਸਿੰਘ, ਰੀਟਾ: ਪ੍ਰਿੰਸੀਪਲ  ਰਚਨਾ ਕੌਰ ,ਉਂਕਾਰ ਸਿੰਘ ਖਾਲਸਾ , ਡਾਕਟਰ ਗੁਰਬਖਸ਼  ਸਿੰਘ,  ਓਂਕਾਰ ਸਿੰਘ ਖਾਲਸਾ , ਨਿਰਮਲ ਸਿੰਘ, ਪ੍ਰੋਫੈਸਰ ਅਰੋੜਾ , ਸ਼੍ਰੀ ਓਮ ਤ੍ਰੇਹਨ, ਸਾਬਕਾ ਸਿੱਖਿਆ ਅਫ਼ਸਰ ਡਾ:ਦਰਸ਼ਨ ਸਿੰਘ, ਪ੍ਰੋਫ਼ੈਸਰ ਦਲਜੀਤ ਸਿੰਘ , ਪ੍ਰੀਤਮ ਸਿੰਘ , ਸਕੂਲ ਪ੍ਰਿੰਸੀਪਲ ਪ੍ਰਵੀਨ ਕੁਮਾਰ,ਹਰਵਿੰਦਰ ਸਿੰਘ ਅਤੇ ਸਮੂਹ ਸਕੂਲ ਸਟਾਫ ਸਮੇਤ ਬੱਚਿਆਂ ਦੇ ਮਾਪੇ ਵੀ ਹਾਜਿਰ ਸਨ ।

Comments