ਸੁਨਿਆਰਿਆਂ ਦੀਆ ਦੁਕਾਨਾਂ 'ਚ ਲੱਖਾਂ ਦੇ ਗਹਿਣੇ ਚੋਰੀ

 ਹੁਸ਼ਿਆਰਪੁਰ/ਦਲਜੀਤ ਅਜਨੋਹਾ
ਕਸਬਾ ਕੋਟਫ਼ਤੂਹੀ ਦੇ ਮੁੱਖ ਬਾਜ਼ਾਰ ਦੀ ਚਾਦਲਾ ਮਾਰਕੀਟ ਵਿਚ ਦੇਰ ਰਾਤ ਚੋਰਾਂ ਨੇ ਯੋਜਨਾਬੱਧ ਤਰੀਕੇ ਨਾਲ ਦੋ ਜਿਉੂਲਰਜ ਦੀਆ ਦੁਕਾਨਾਂ ਤੇ ਇਕ ਐਨਕਾਂ ਦੀ ਦੁਕਾਨ ਦਾ ਤਲਾ ਕੱਟਰ ਨਾਲ ਕੱਟ ਕੇ ਲੱਖਾਂ ਦਾ ਸਮਾਨ ਚੋਰੀ ਕਰ ਕੇ ਲੈ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | | ਪ੍ਰਾਪਤ ਜਾਣਕਾਰੀ ਅਨੁਸਾਰ ਠਾਕਰ ਜਿਊਲਰਜ਼ ਦੇ ਮਾਲਕ ਹੁਸਨ ਲਾਲ ਪੁੱਤਰ ਦਲੀਪ ਰਾਮ ਨਿਵਾਸੀ ਕੋਟਫ਼ਤੂਹੀ, ਦੂਸਰੀ ਦੁਕਾਨ ਮਾਹੀ ਜਿਉੂਲਰਜ ਨੇ ਮਾਲਕ ਸੁਖਵਿੰਦਰ ਸਿੰਘ ਪੁੱਤਰ ਧਰਮ ਸਿੰਘ ਨਿਵਾਸੀ ਬਹਿਬਲਪੁਰ ਨੇ ਦੱਸਿਆ ਕਿ ਚੋਰ ਇਸ ਮਾਰਕੀਟ ਦੇ ਪਿਛਲੇ ਪਾਸੇ ਦੀ ਮਾਰਕੀਟ ਦੇ ਅੰਦਰ ਦਾਖਿਲ ਹੋਏ ਉਨ੍ਹਾਂ ਪਹਿਲਾ ਮਾਰਕੀਟ ਅੰਦਰ ਲੱਗੇ ਇਕ ਕੈਮਰੇ ਦੀ ਤਾਰ ਕੱਟੀ ਤੇ ਦੂਸਰਾ ਕੈਮਰਾ ਕਿਸੇ ਚੀਜ਼ ਨਾਲ ਤੋੜ ਕੇ ਦੋਵਾਂ ਦੁਕਾਨਾਂ ਦੇ ਤਾਲਾ ਤੋੜ ਕੇ ਦੋਵੇਂ ਦੁਕਾਨਾਂ ਅੰਦਰ ਪਈਆ ਚਾਰ ਕੁਵਿੰਟਲ ਤੇ ਤਿੰਨ ਕੁਵਿੰਟਲ ਦੇ ਦੇ ਕਰੀਬ ਵੱਡੀਆਂ ਸੇਫ਼ਾਂ (ਲੋਹੇ ਦੀ ਭਾਰੀ ਅਲਮਾਰੀਆਂ) ਨੂੰ  ਦੁਕਾਨ ਤੋ 10 ਫੁੱਟ ਦੇ ਕਰੀਬ ਅੱਗੇ ਲਿਜਾ ਕੇ ਸੇਫ਼ ਖੋਲ੍ਹ ਕੇ ਉਸ ਵਿਚੋਂ ਸੋਨੇ ਚਾਂਦੀ ਦੇ ਗਹਿਣੇ ਲੈ ਗਏ | ਜਦਕਿ ਇਨ੍ਹਾਂ ਚੋਰਾਂ ਤੀਸਰੀ ਸੋਢੀ ਆਪਟੀਕਲ ਦੀ ਦੁਕਾਨ ਦਾ ਸ਼ਟਰ ਦਾ ਤੇ ਅੰਦਰਲਾ ਤਾਲਾ ਕੱਟ ਕੇ ਅੰਦਰ ਗਏ ਪਰ ਅੰਦਰੋਂ ਕੋਈ ਸਮਾਨ ਚੋਰੀ ਨਹੀ ਕੀਤਾ | ਮਾਲਿਕਾਂ ਅਨੁਸਾਰ 25 ਕੁ ਲੱਖ ਰੁਪਏ ਦੇ ਕਰੀਬ ਉਨ੍ਹਾਂ ਦੇ ਗਹਿਣੇ ਚੋਰੀ ਹੋਏ ਹਨ | ਇਨ੍ਹਾਂ ਦੋਵਾਂ ਦੁਕਾਨਾਂ ਵਿਚ ਸੋਨੇ, ਚਾਂਦੀ ਦੇ ਕੀਮਤੀ ਗਹਿਣੇ ਕਰਨ ਨਾਲ ਦੋਵੇਂ ਦੁਕਾਨਾਂ ਖਾਲੀ ਹੋ ਗਈਆ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਇਸ ਨਾਲ ਬਾਜ਼ਾਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਘਟਨਾ ਸਥਾਨ ਤੇ ਮੌਕੇ ਤੇ ਏ. ਐੱਸ. ਆਈ ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ |

Comments