ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਉਪਰੰਤ ਮੁੱਖ ਮੰਤਰੀ ਦਾ ਫੂਕਿਆ ਪੁਤਲਾ।

 ਹੁਸ਼ਿਆਰਪੁਰ/ਦਲਜੀਤ ਅਜਨੋਹਾ
ਮੁਲਾਜਮ-ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤੇ ਪੰਜਾਬ ਸਰਕਾਰ ਵਲੋਂ ਮੁਲਾਜਮ-ਪੈਨਸ਼ਨਰ ਵਰਗ ਦੀਆਂ ਮੰਗਾਂ ਪ੍ਰਤੀ ਅਪਣਾਈ ਗੰਭੀਰ ਚੁੱਪ ਦੇ ਵਿਰੋਧ ਵਿੱਚ ਬਲਾਕ ਪੱਧਰੀ ਮੁੱਖ-ਮੰਤਰੀ ਦੇ ਪੁਤਲੇ ਫੂਕਣ ਦੇ ਐਕਸ਼ਨ ਦੇ ਐਲਾਨ ਅਨੁਸਾਰ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ, ਗੌਰਮਿੰਟ ਟੀਚਰ ਯੂਨੀਅਨ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਮਿਡ-ਡੇ-ਮੀਲ ਵਰਕਰ ਯੂਨੀਅਨ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਨਰਿੰਦਰ ਅਜਨੋਹਾ, ਮੱਖਣ ਸਿੰਘ, ਉਕਾਂਰ ਸਿੰਘ ਪ੍ਰਿੰਸੀਪਲ ਪਿਆਰਾ ਸਿੰਘ ਅਤੇ ਸੱਤਪਾਲ ਲੱਠ ਦੀ ਅਗਵਾਈ ਵਿੱਚ ਸਥਾਨਕ ਬਜਾਰ ਕੋਟ ਫਤੂਹੀ ਬਿਸਤ-ਦੁਆਬ ਨਹਿਰ ਵਾਲੇ ਮੇਨ ਚੌਂਕ ਵਿੱਚ ਮੁੱਖ-ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਬੁਲਾਰਿਆਂ ਵਲੋਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਕਿਹਾ ਜਾਂਦਾ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਧਰਨੇ-ਪ੍ਰਦਰਸ਼ਨ ਨਹੀਂ ਕਰਨੇ ਪੈਣਗੇ ਸਗੋਂ ਸਾਰੇ ਹੱਕ ਪਹਿਲ ਦੇ ਅਧਾਰ ਤੇ ਮਿਲਣਗੇ। ਪ੍ਰੰਤੂ ਜਦੋਂ ਸੱਤਾ ਮਿਲ ਗਈ ਤਾਂ ਮੁੱਖ-ਮੰਤਰੀ ਵਲੋਂ ਮੁਲਾਜਮਾਂ ਅਤੇ ਪੈਨਸ਼ਨਰਾਂ ਨਾਲ ਗੱਲਬਾਤ ਤੋਂ ਵੀ ਮੁਨਕਰ ਹੋ ਗਏ। ਹਾਈਕੋਰਟ ਵਿੱਚ ਸਰਕਾਰ ਵਲੋਂ ਦਿੱਤਾ ਗਿਆ ਬਿਆਨ ਕਿ ਪੇਅ-ਕਮਿਸ਼ਨ ਦੇ ਬਕਾਏ 2030-2031 ਨੂੰ ਦਿੱਤੇ ਜਾਣਗੇ, ਇਸ ਨਾਲ ਮੁਲਾਜਮ-ਪੈਨਸ਼ਨਰ ਵਰਗ ਵਿਚ ਸਰਕਾਰ ਵਿਰੁੱਧ ਬਹੁਤ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ।ਆਗੂਆਂ ਵਲੋਂ ਕਿਹਾ ਗਿਆ ਕਿ ਕੱਚੇ ਮੁਲਾਜਮ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, 15% ਡੀ ਏ ਅਤੇ ਪੇਅ-ਕਮਿਸ਼ਨ ਦੇ  ਬਕਾਏ, ਪੈਨਸ਼ਨਰਾਂ ਦਾ 2.59 ਗੁਣਾਂਕ, ਮਿਡ-ਡੇ-ਮੀਲ ਵਰਕਰ-ਆਉਟਸੋਰਸਿੰਗ-ਇਨਲਿਸਟਮਟ ਮੁਲਾਜਮਾਂ ਲਈ ਢੁਕਵੀਂ ਨੀਤੀ, ਪਰਖ-ਕਾਲ ਸਮੇ ਦਾ ਲਾਭ, ਕੱਟੇ 37 ਭੱਤੇ ਅਤੇ ਏਸੀਪੀ ਸਕੀਮ ਬਹਾਲ ਕਰਨ ਅਤੇ ਹੋਰ ਵਿਭਾਗੀ ਤਰੱਕੀਆਂ ਵੱਲ ਸਰਕਾਰ ਵਲੋਂ ਕੋਈ ਹੱਲ ਨਾ ਕਰਨ ਦੇ ਵਿਰੋਧ ਵਿੱਚ ਮੁਲਾਜ਼ਮ-ਪੈਨਸ਼ਨਰ 13 ਨਵੰਬਰ ਨੂੰ ਹੋਣ ਜਾ ਰਹੀਆਂ ਉਪ-ਚੋਣਾਂ ਵਿੱਚ ਪੰਜਾਬ ਸਰਕਾਰ ਦੀ ਲੋਕਾਂ ਵਿੱਚ ਪੋਲ ਖੋਲ੍ਹੀ ਜਾਵੇਗੀ। ਇਸ ਮੌਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਕੇ ਮਾਹਿਲਪੁਰ-ਫਗਵਾੜਾ ਰੋਡ ਜਾਮ ਕੀਤਾ ਗਿਆ।  ਇਸ ਮੌਕੇ ਮਲਕੀਤ ਸਿੰਘ, ਹੰਸਰਾਜ, ਬਲਦੇਵ ਸਿੰਘ, ਅਮਰਜੀਤ ਸਿੰਘ, ਬਲਵੀਰ ਸਿੰਘ, ਕਮਲਜੀਤ ਸਿੰਘ, ਸੁਰਜੀਤ ਸਿੰਘ, ਲਹਿੰਬਰ ਸਿੰਘ ਹਰਮਨੋਜ ਕੁਮਾਰ, ਪਰਮਿੰਦਰ ਕੁਮਾਰ, ਹਰਬੰਸ ਲਾਲ, ਗੁਰਮੀਤ ਸਿੰਘ, ਸ਼ਿੰਗਾਰਾ ਸਿੰਘ, ਜਤਿੰਦਰ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਹਰਪਾਲ ਸਿੰਘ, ਸਗਲੀ ਰਾਮ, ਮਹਿੰਦਰ ਪਾਲ, ਹਰੀ ਰਾਮ, ਅਬਾਦ ਅਲੀ, ਸੋਹਣ ਲਾਲ, ਜਰਨੈਲ ਸਿੰਘ, ਕਰਮਵੀਰ ਸਿੰਘ, ਗੁਰਨਾਮ ਚੰਦ, ਸੁਰਿੰਦਰ ਸਿੰਘ, ਟੇਕਚੰਦ, ਸੁਖਵੀਰ ਸਿੰਘ, ਹਰਮਿੰਦਰ ਸਿੰਘ, ਜੋਗਿੰਦਰ ਸਿੰਘ, ਰਾਮ ਸਰੂਪ, ਧਰਮਵੀਰ ਸਿੰਘ, ਦਲਵੀਰ ਕੌਰ ਸਤਵੀਰ ਕੌਰ, ਨੀਲਮ ਰਾਣੀ, ਅਰਵਿੰਦਰ ਕੌਰ, ਸੀਮਾ, ਸੁਖਮੀਨ ਕੌਰ, ਜਸਪ੍ਰੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰਜ ਮੌਜੂਦ ਸਨ।


Comments