ਹੁਸ਼ਿਆਰਪੁਰ/ਦਲਜੀਤ ਅਜਨੋਹਾ
ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ, ਪੰਜਾਬ ਦੇ ਵਿਦਿਆਰਥੀ ਸਾਹਿਲ ਦਲਾਲ ਨੇ ਦਿੱਲੀ ਵਿੱਚ ਹੋਏ ਅੰਡਰ 23 ਫ੍ਰੀਸਟਾਈਲ ਕੁਸ਼ਤੀ ਟਰਾਇਲਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਸ਼ਵ ਚੈਂਪੀਅਨਸ਼ਿਪ ਲਈ ਆਪਣਾ ਸਥਾਨ ਪੱਕਾ ਕਰ ਲਿਆ ਹੈ।ਇਹ ਪ੍ਰਤੀਯੋਗਤਾ ਦਿੱਲੀ ਦੇ ਨਰੇਲਾ ਸਥਿਤ ਖੇਡਕੁਦ ਅਕੈਡਮੀ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਆਪਣੀ ਖੇਡ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਆਪਣਾ ਸਥਾਨ ਪੱਕਾ ਕੀਤਾ ਹੈ,ਉਪਰੰਤ ਸਾਹਿਲ ਦਲਾਲ ਦੀ ਚੋਣ ਵਿਸ਼ਵ ਚੈਮਪੀਅਨਸ਼ਿਪ ਲਈ ਹੋਈ ਹੈ |
ਯੂਨੀਵਰਸਿਟੀ ਦੇ ਸਪੋਰਟਸ ਕਾਲਜ ਦੇ ਸਹਾਇਕ ਡਾਇਰੈਕਟਰ ਰਾਮ ਮੇਹਰ ਨੇ ਦੱਸਿਆ ਕਿ ਸਾਹਿਲ ਅੱਜ 21 ਅਕਤੂਬਰ ਤੋਂ 27 ਅਕਤੂਬਰ ਤੱਕ ਦੱਖਣੀ ਯੂਰੋਪ ਦੇ ਦੇਸ਼ ਅਲਬਾਨੀਆਂ ਦੀ ਰਾਜਧਾਨੀ ਤਿਰਾਣਾ ਹੋ ਰਹੀ ਚੈਮਪੀਅਨਸ਼ਿਪ ਵਿੱਚ ਭਾਰਤ ਦੀ ਅੰਡਰ 23 ਸਾਲ ਫ਼ਰੀ ਸਟਾਈਲ ਕੁਸ਼ਤੀ ਵਿੱਚ ਪ੍ਰਤਿਨਿਧਤਾ ਕਰਿ ਰਿਹਾ ਹੈ ਜੋ ਕਿ ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ |ਯੂਨੀਵਰਸਿਟੀ ਦੇ ਚਾਂਸਲਰ ਡਾ ਸੰਦੀਪ ਸਿੰਘ ਕੌੜਾ ਨੇ ਖੁਸ਼ੀ ਵਿਅਕਤ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਯੂਨੀਵਰਸਿਟੀ ਆਪਣੇ ਵੱਖਰੇ ਵਿਜਨ ਨਾਲ ਬਹੁਤ ਹੀ ਥੋੜੇ ਸਮੇ ਵਿੱਚ ਹਰ ਖੇਤਰ ਵਿੱਚ ਤਰੱਕੀ ਕਰ ਰਹੀ ਹੈ ਜਿਸ ਪ੍ਰਮਾਣ ਸਾਹਮਣੇ ਹੈ ਉਨ੍ਹਾਂ ਸਾਹਿਲ ਦਲਾਲ ਨੂੰ ਵਿਸ਼ਵਪੱਧਰ ਤੇ ਸਫਲਤਾ ਪ੍ਰਾਪਤ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |
Comments
Post a Comment