ਐੱਸ.ਬੀ.ਆਈ ਬੈਂਕ ਨੇ ਆਸ਼ਾ ਕਿਰਨ ਸਕੂਲ ਨੂੰ ਦਿੱਤਾ 2 ਲੱਖ 12 ਹਜਾਰ ਦਾ ਸਮਾਨ

 ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਸਪੈਸ਼ਲ ਬੱਚਿਆਂ ਦੇ ਹੋਸਟਲ ਲਈ ਜਰੂਰੀ ਸਮਾਨ ਜਿਸਦੀ ਕੀਮਤ 2 ਲੱਖ 12 ਹਜਾਰ ਰੁਪਏ ਹੈ ਐੱਸ.ਬੀ.ਆਈ.ਬੈਂਕ ਵੱਲੋਂ ਸੀ.ਐੱਸ.ਆਰ ਤਹਿਤ ਰਿਜਨਲ ਮੈਨੇਜਰ ਕੁੰਦਨ ਕੁਮਾਰ ਦੀ ਅਗਵਾਈ ਵਿੱਚ ਭੇਟ ਕੀਤਾ ਗਿਆ, ਇਸ ਸਮਾਨ ਵਿੱਚ ਕੂਲਰ, ਐੱਲ.ਈ.ਡੀ., ਪੱਖੇ ਤੇ ਹੋਰ ਰੋਜਾਨਾ ਵਰਤੋ ਵਿੱਚ ਆਉਣ ਵਾਲਾ ਸਮਾਨ ਸ਼ਾਮਿਲ ਹੈ। ਇਸ ਸਮੇਂ ਕੁੰਦਨ ਕੁਮਾਰ ਨੇ ਸਕੂਲ ਕਮੇਟੀ ਨੂੰ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਵੀ ਮਦਦ ਜਾਰੀ ਰੱਖੀ ਜਾਵੇਗੀ। ਇਸ ਮੌਕੇ ਸਕੂਲ ਤੇ ਹੋਸਟਲ ਕਮੇਟੀ ਦੇ ਚੇਅਰਮੈਨ ਕਰਨਲ ਗੁਰਮੀਤ ਸਿੰਘ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਪਹਿਲਾ ਵੀ ਆਸ਼ਾ ਕਿਰਨ ਸਕੂਲ ਦੀ ਮਦਦ ਕੀਤੀ ਜਾਂਦੀ ਰਹੀ ਹੈ ਤੇ ਪਹਿਲਾ 2 ਬੱਸਾਂ ਸਮੇਤ ਸਕੂਲ ਨੂੰ ਵਹੀਲ ਚੇਅਰ ਉਪਲਬਧ ਕਰਵਾਈਆਂ ਜਾ ਚੁੱਕੀਆਂ ਹਨ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ, ਸਕੱਤਰ ਹਰਬੰਸ ਸਿੰਘ, ਹਰਮੇਸ਼ ਤਲਵਾੜ, ਵਿਨੋਦ ਭੂਸ਼ਣ ਅਗਰਵਾਲ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੀ ਸਕੂਲ ਪੁੱਜੀ ਹੋਈ ਟੀਮ ਦਾ ਧੰਨਵਾਦ ਕੀਤਾ।

Comments