**ਡਾਕਟਰ ਰਵਜੋਤ ਸਿੰਘ ਹੋਰਾਂ ਵਲੋਂ ਪਹਿਲੀ ਮਿਲਣੀ ਦੌਰਾਨ ਪੰਚਾਇਤ ਨਾਲ ਕੀਤਾ ਵਾਅਦਾ ਪੂਰਾ ਕੀਤਾ***ਪਿੰਡ ਦੀ ਮੇਨ ਸੜਕ ਸੀਮੇਂਟ ਦੀ ਬਣਵਾਈ **ਪਿੰਡ ਨਿਵਾਸੀਆਂ ਵਲੋਂ ਕੈਬਨਿਟ ਮੰਤਰੀ ਰਵਜੋਤ ਸਿੰਘ ਦੇ ਕੀਤਾ ਧੰਨਵਾਦ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪਿੰਡਾਂ ਦੀ ਨੁਹਾਰ ਬਦਲਣ ਲਈ ਵਚਨਬੱਧ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ਾਮ ਚੌਰਾਸੀ ਹਲਕੇ ਦੇ ਵਿਧਾਇਕ ਅਤੇ ਕੈਬਿਨੇਟ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਕੱਕੋਂ ਵਿੱਚ ਬਣਾਈ ਜਾ ਰਹੀ ਸੀਮਿੰਟ ਦੀ ਸੜਕ
ਪਿੰਡ ਕੱਕੋਂ ਵਿੱਚ ਨਵੀਂ ਬਣੀ ਪੰਚਾਇਤ ਵੱਲੋਂ ਪਹਿਲੀ ਹੀ ਲੋਕ ਮਿਲਣੀ ਵਿੱਚ ਸਰਪੰਚ ਅਨੀਤਾ ਰਾਣੀ ਦੀ ਹਾਜ਼ਰੀ ਵਿੱਚ ਪਿਛਲੇ ਸਾਲ ਪਿੰਡ ਪਹੁੰਚੇ ਕੈਬਿਨੇਟ ਮੰਤਰੀ ਡਾਕਟਰ ਰਵਜੋਤ ਸਿੰਘ ਹੋਰਾਂ ਨੂੰ ਪਿੰਡ ਦੀ ਸਭ ਤੋ ਵੱਡੀ ਸਮੱਸਿਆ ਪਿੰਡ ਦੀ ਮੇਨ ਸੜਕ ਦੀ ਦੱਸੀ ਸੀ। ਜਿਸ ਦੌਰਾਨ ਡਾਕਟਰ ਰਵਜੋਤ ਸਿੰਘ ਹੋਰਾਂ ਵਲੋਂ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਡਾਕਟਰ ਰਵਜੋਤ ਸਿੰਘ ਹੋਰਾਂ ਪੀ ਡਬਲਿਊ ਡੀ ਮਹਿਕਮੇ ਨੂੰ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਪਿੰਡ ਕੱਕੋਂ ਵਿੱਚ ਨਵੀਂ ਸੀਮਿੰਟ ਦੀ ਸੜਕ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਗਈ ਹੈ।
ਇਸ ਨਾਲ ਪਿੰਡ ਦੇ ਲੋਕਾਂ ਵਿੱਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ।
ਸਰਪੰਚ ਅਨੀਤਾ ਰਾਣੀ ਵਲੋਂ ਮੈਂਬਰ ਪੰਚਾਇਤ ਪਰਮਜੀਤ ਕੌਰ, ਕੁਵਿੰਦਰ ਕੁਮਾਰ,ਕਰਮ ਸਿੰਘ, ਸੁਨੀਲ ਕੁਮਾਰ, ਸੰਦੀਪ ਕੁਮਾਰ,ਕਮਲਜੀਤ ਸਿੰਘ ਭੂਪਾ ਅਤੇ ਹੋਰ ਪਿੰਡ ਵਾਸੀਆਂ ਸਮੇਤ ਬਣ ਰਹੀ ਸੜਕ ਦਾ ਜਾਇਜ਼ਾ ਲਿਆ ਅਤੇ ਪੰਜਾਬ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ ਕੀਤਾ।

Comments