ਬਾਬਾ ਔਘੜ ਮੰਦਰ ਟਰੱਸਟ ਜ਼ਰੂਰਤਮੰਦਾਂ ਦੀ ਸੇਵਾ ਲਈ ਸਮਰਪਿਤ / ਖੰਨਾ**ਮੰਦਰ ਤੋਂ ਪੀ.ਜੀ.ਆਈ. ਚੰਡੀਗੜ੍ਹ ਵੱਲ ਲਗਾਤਾਰ ਚੱਲਣ ਵਾਲੀ ਲੰਗਰ ਸੇਵਾ ਵੈਨ ਰਵਾਨਾ ਕੀਤੀ ਗਈ
ਹੁਸ਼ਿਆਰਪੁਰ / ਦਲਜੀਤ ਅਜਨੋਹਾ
ਸਾਬਕਾ ਸੰਸਦ ਮੈਂਬਰ ਤੇ ਬਾਬਾ ਔਗੜ ਸ਼੍ਰੀ ਫ਼ਤਿਹਨਾਥ ਚੈਰਿਟੇਬਲ ਟਰੱਸਟ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਟਰੱਸਟ ਵੱਲੋਂ ਬਾਬਾ ਔਗੜ੍ ਸ਼੍ਰੀ ਫ਼ਤਿਹਨਾਥ ਮੰਦਰ ਤੋਂ ਪੀ.ਜੀ.ਆਈ., ਚੰਡੀਗੜ੍ਹ ਲਈ ਲਗਾਤਾਰ ਲੰਗਰ ਸੇਵਾ ਵੈਨ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਮੰਦਰ ਟਰੱਸਟ ਜ਼ਰੂਰਤਮੰਦਾਂ ਦੀ ਸੇਵਾ ਲਈ ਸਮਰਪਿਤ ਹੈ। ਖੰਨਾ ਨੇ ਦੱਸਿਆ ਕਿ ਟਰੱਸਟ ਵੱਲੋਂ ਬਾਬਾ ਔਗੜ ਮੰਦਰ ਵਿੱਚ ਜ਼ਰੂਰਤਮੰਦ ਲੋਕਾਂ ਲਈ ਕਪੜੇ, ਲੰਗਰ ਅਤੇ ਹੋਰ ਜ਼ਰੂਰੀ ਸਾਮਾਨ ਹਰ ਵੇਲੇ ਉਪਲਬਧ ਕਰਵਾਇਆ ਜਾ ਰਿਹਾ ਹੈ। ਖੰਨਾ ਨੇ ਦੱਸਿਆ ਕਿ ਇਸ ਮਹਾਨ ਸੇਵਾ ਵਿੱਚ ਬਾਬਾ ਔਗੜ ਦੀ ਕਿਰਪਾ ਨਾਲ ਭਗਤਾਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਖੰਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਰਮਾਤਮਾ ਦੀ ਕਿਰਪਾ ਨਾਲ ਸਰਵਸੰਪੂਰਨ ਵਿਆਕਤੀ ਇਸ ਮਹਾਨ ਸੇਵਾ ਕਾਰਜ ਨਾਲ ਜੁੜਨ ਅਤੇ ਬਾਬਾ ਔਗੜ ਸ਼੍ਰੀ ਫ਼ਤਿਹਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਮੰਦਰ ਟਰੱਸਟ ਦੇ ਅਧਿਕਾਰੀਆਂ ਨੇ ਲੰਗਰ ਸੇਵਾ ਵੈਨ ਨੂੰ ਪੀ.ਜੀ.ਆਈ., ਚੰਡੀਗੜ੍ਹ ਲਈ ਰਵਾਨਾ ਕੀਤਾ।
Comments
Post a Comment