ਦੇਸ਼ ਨੂੰ ਨੇਤਰਹੀਣਤਾ ਤੋਂ ਮੁਕਤ ਕਰਨ ਸਾਡਾ ਮੁੱਖ ਉਦੇਸ਼ - ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇਤਰ ਦਾਨੀ ਪ੍ਰੀਵਾਰ ਨੂੰ ਕੀਤਾ ਸਨਮਾਨਿਤ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਹੁਸ਼ਿਆਰਪੁਰ ਦੇ ਉਘੇ ਸਮਾਜ ਸੇਵੀ ਡਾਕਟਰ ਸਰਬਜੀਤ ਸਿੰਘ ਮਾਣਕੂ ਜਿਹੜੇ ਲੰਮੇ ਸਮੇਂ ਤੋਂ ਨੇਤਰ ਦਾਨ ਐਸੋਸੀਏਸ਼ਨ, ਗੁਰੂ ਨਾਨਕ ਪਵਿੱਤਰ ਜੰਗਲ,
, ਵੈਦ ਮੰਡਲ ਆਦਿ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਸਨ । ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਨੇ ਪ੍ਰੀਵਾਰ ਵੱਲੋਂ ਮਾਨਵਤਾ ਦੀ ਸੇਵਾ ਹਿੱਤ ਉਨ੍ਹਾਂ ਦੀਆਂ ਅੱਖਾਂ ਨੇਤਰ ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਰਾਹੀਂ ਦਾਨ ਕਰ ਦਿੱਤੀਆਂ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਤੇ ਨੇਤਰਦਾਨ ਐਸੋਸੀਏਸ਼ਨ ਦੇ ਸਰਪਰਸਤ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਸ਼ਰਧਾਂਜਲੀ ਭੇਟ ਕਰਦਿਆਂ ਦੱਸਿਆ ਕਿ ਡਾਕਟਰ ਸਰਬਜੀਤ ਸਿੰਘ ਮਾਣਕੂ ਹਮੇਸ਼ਾ ਹੀ ਲੋਕ ਸੇਵਾ ਹਿੱਤ ਸਰਗਰਮ ਰਹਿੰਦੇ ਸਨ ਉਨ੍ਹਾਂ ਇਕੱਤਰ ਲੋਕਾਂ ਨੂੰ ਖੂਨ ਦਾਨ, ਨੇਤਰ ਦਾਨ ਅਤੇ ਸਾਫ਼ ਸੁਥਰੇ ਵਾਤਾਵਰਨ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਨੇਤਰ ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਪਿਛਲੇ 25 ਸਾਲਾਂ ਤੋਂ ਸੇਵਾ ਕਰ ਰਹੀ ਹੈ ਅਤੇ ਸਾਡਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਨੇਤਰ ਦਾਨ ਸੇਵਾ ਮੁਹਿੰਮ ਨੂੰ ਮਜ਼ਬੂਤ ਕਰਨ ਹੈ ਅਤੇ ਦੇਸ਼ ਨੂੰ ਨੇਤਰਹੀਣਤਾ ਤੋਂ ਮੁਕਤ ਕਰਵਾਉਣਾ ਹੈ। ਇਸ ਮੌਕੇ ਤੇ ਸਵਰਗੀ ਡਾਕਟਰ ਮਾਣਕੂ ਦੇ ਬੇਟੇ ਸਮਰਜੈ ਸਿੰਘ ਮਾਣਕੂ ਅਤੇ ਹੋਰ ਪ੍ਰੀਵਾਰਿਕ ਮੈਂਬਰਾਂ ਨੂੰ ਨੇਤਰਦਾਨ ਸੇਵਾ ਲਈ ਸਨਮਾਨਿਤ ਕੀਤਾ।
ਇਸ ਮੌਕੇ ਤੇ ਨੇਤਰਦਾਨ ਐਸੋਸੀਏਸ਼ਨ ਦੇ ਸਕੱਤਰ ਬਲਜੀਤ ਸਿੰਘ ਪਨੇਸਰ, ਗੁਰਪ੍ਰੀਤ ਸਿੰਘ, ਜਤਿੰਦਰ ਕੌਰ, ਹਰਭਜਨ ਸਿੰਘ ਸਾਹਿਬ, ਓਂਕਾਰ ਸਿੰਘ ਖਾਲਸਾ, ਬੀਬੀ ਹਰਜੀਤ ਕੌਰ, ਹਰਵਿੰਦਰ ਸਿੰਘ ਅਤੇ ਐਡਵੋਕੇਟ ਪਲਵਿੰਦਰ ਪਲਵ ਨੇ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Comments
Post a Comment