*ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਹਲਰੋਂ ਮਾਹਿਲਪੁਰ ਦਾ 46ਵਾਂ ਸਲਾਨਾ ਸਮਾਗਮ ਕਰਵਾਇਆ ਗਿਆ *ਸਮਾਗਮ ਦੀ ਆਰੰਭਤਾ ਅਰਦਾਸ ਉਪਰੰਤ ਕੀਤੀ ਗਈ *ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਵੱਖ ਵੱਖ ਵੰਨਗੀਆਂ ਦੇ ਪੇਸ਼ਕਾਰੀ ਪ੍ਰਭਾਵੀ ਢੰਗ ਨਾਲ ਕੀਤੀ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਮਿਤੀ 20 ਨਵੰਬਰ 2024 ਦਿਨ ਬੁੱਧਵਾਰ ਨੂੰ ਸ਼ਾਮ ਤਿੰਨ ਵਜੇ ਸ਼ਾਨਦਾਰ ਆਗਾਜ਼ ਨਾਲ ਇਲਾਕੇ ਦੀ ਮਾਣਮੱਤੀ ਵਿਦਿਅਕ ਸੰਸਥਾ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਵਿਖੇ ਸੈਸ਼ਨ 2024-25 ਦਾ 46ਵਾਂ ਸਾਲਾਨਾ ਸਮਾਗਮ ਬਹੁਤ ਹੀ ਉਤਸ਼ਾਹ ਅਤੇ ਚਾਵਾਂ ਨਾਲ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕੇ ਦੀਆਂ ਮੋਹਤਵਾਰ ਸ਼ਖ਼ਸੀਅਤਾਂ ਨੇ ਭਰਪੂਰ ਸ਼ਿਰਕਤ ਕੀਤੀ।ਇਸ ਸਮਾਗਮ ਵਿੱਚ ਸੁਖਜਿੰਦਰ ਸਿੰਘ ਸਰਾਂ (ਸਾਬਕਾ ਅਸੀਸਟੈਂਟ ਲੇਬਰ ਕਮਿਸ਼ਨਰ) ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਇਸ ਮੌਕੇ ਉਨਾਂ ਨਾਲ ਪ੍ਰਮੁੱਖ ਸਖਸ਼ੀਅਤਾਂ ਵਿੱਚ ਸੁਰਿੰਦਰ ਸਿੰਘ ਬੈਂਸ,ਇਸ਼ਮੀਤ ਸਿੰਘ ਬੈਂਸ,ਗੋਵਿੰਦ ਲੂਥਰਾ,ਅਮਨਦੀਪ ਬੈਂਸ ਅਸ਼ੋਕ ਕੁਮਾਰ ਤੇ ਰਾਮ ਸਰੂਪ ਆਦਿ ਸ਼ਾਮਿਲ ਸਨ ਇਸ ਮੌਕੇ ਸਕੂਲ ਸੰਸਥਾ ਦੇ ਬੱਚਿਆਂ ਵੱਲੋਂ ਤਿਆਰ ਕੀਤੇ ਪ੍ਰੋਗਰਾਮ ਦੀ ਸ਼ੁਰੂਆਤ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ- ਕੀਰਤਨ ਨਾਲ ਕੀਤੀ ਗਈ ।ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸੰਸਕ੍ਰਿਤਕ ਪ੍ਰੋਗਰਾਮ ਦੀ ਲੜੀ ਸ਼ੁਰੂ ਕਰਦਿਆਂ ਸਵਾਗਤੀ ਗੀਤ ਗਾ ਕੇ ਆਏ ਹੋਏ ਦਰਸ਼ਕਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਆਪਣੀ ਕਲਾ ਰਾਹੀਂ ਨਿੱਘਾ ਸਵਾਗਤ ਕੀਤਾ। ਇਸ ਉਪਰੰਤ ਇਕ ਖੂਬਸੂਰਤ ਪੇਸ਼ਕਾਰੀ ਨ੍ਰਿਤ (ਦੁਰਗਾ ਸ਼ਤੂਤੀ)ਨਾਲ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਬੱਚਿਆਂ ਵਲੋਂ ਨੁੱਕੜ ਨਾਟਕ, ਗੁਜਰਾਤੀ ਲੋਕ -ਨਾਚ ਡਾਂਡੀਆ, ਰਾਜਸਥਾਨੀ ਲੋਕ -ਨਾਚ ਕਾਲਬੇਲੀਆ, ਵਿਦਿਅਕ ਕੋਰੀਓਗ੍ਰਾਫੀਆਂ ਵਿਜੈ-ਗੀਤ , ਦੇਸ਼ ਭਗਤੀ ਦੇ ਗੀਤ, ਹਿਮਾਚਲੀ ਲੋਕ -ਨਾਚ ,ਭੰਗੜਾ ,ਹਿੱਪ-ਹੋਪ ਡਾਂਸ, ਝੂੰਮਰ, ਕਲਾਸੀਕਲ ਡਾਂਸ,ਲੁੱਡੀ, ਅਤੇ ਪੰਜਾਬ ਦਾ ਸਿਰਤਾਜ ਲੋਕ -ਨਾਚ ਗਿੱਧਾ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੇ ਦਰਮਿਆਨ ਸਕੂਲ ਸੰਸਥਾ ਦੀ ਸ਼ਾਨਦਾਰ ਖੇਡ,ਕਲਾ ਅਤੇ ਵਿਦਿਅਕ ਖੇਤਰ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ ਗਈ।ਇਸ ਮੌਕੇ ਤੇ ਮੁੱਖ ਮਹਿਮਾਨ ਜੀ ਵਲੋਂ ਸਕੂਲ ਸੰਸਥਾ ਦੀ ਸ਼ਲਾਘਾ ਕਰਦੇ ਹੋਏ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਗਿੱਲ ਅਤੇ ਸਕੂਲ ਸੰਸਥਾ ਦੇ ਚੇਅਪਰਸਨ ਸ੍ਰੀ ਮਤੀ ਹਰਪ੍ਰੀਤ ਕੌਰ ਜੀ ਦੇ ਇਸ ਇਲਾਕੇ ਵਿੱਚ ਵਿਦਿਆ ਦਾ ਚਾਨਣ ਵੰਡਣ ਦੇ ਮਹਾਨ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਤੇ ਸਕੂਲ ਸੰਸਥਾ ਦੇ ਸੰਸਥਾਪਕ ਸਵ.ਸ . ਬਲਵੰਤ ਸਿੰਘ ਸੰਧੂ ਜੀ ਅਤੇ ਸਵ. ਸਰਦਾਰਨੀ ਬਲਵਿੰਦਰ ਕੌਰ ਜੀ ਨੂੰ ਵਿਸ਼ੇਸ਼ ਤੌਰ ਤੇ ਯਾਦ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ੍ਰੀ ਅਰੁਨ ਗੁਪਤਾ ਜੀ ਨੇ ਆਪਣੇ ਸ਼ਬਦਾਂ ਰਾਹੀਂ ਸਭ ਧੰਨਵਾਦ ਕੀਤਾ ਅਤੇ ਸਕੂਲ ਦੇ ਇਤਿਹਾਸਕ ਸਫ਼ਰ ਦਾ ਵੀ ਜ਼ਿਕਰ ਕੀਤਾ।ਇਸ ਤਰ੍ਹਾਂ ਇਹ ਸਲਾਨਾ ਸਮਾਗਮ ਰਾਸਟਰੀ ਗੀਤ ਨਾਲ ਬਹੁਤ ਹੀ ਉਤਸ਼ਾਹ ਅਤੇ ਚਾਵਾਂ ਨਾਲ ਨੇਪਰੇ ਚਾੜ੍ਹਿਆ।
Comments
Post a Comment