25 ਨਵੰਬਰ ਤੋਂ 30 ਨਵੰਬਰ 2024 ਤੱਕ ਮਨਾਇਆ ਜਾ ਰਿਹਾ ਵਿਸ਼ੇਸ਼ ਟੀਕਾਕਰਨ ਹਫਤਾ/ ਡਾ.ਕੁਲਵੰਤ ਰਾਏ ਮਾਈਗ੍ਰੇਟਰੀ ਅਬਾਦੀ ਦੇ 0-5 ਸਾਲ ਦੇ ਬੱਚਿਆਂ ਵੱਲ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ

 ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ.ਪਵਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਹਾਰਟਾ ਵਿਖੇ ਮਿਤੀ 25 ਨਵੰਬਰ ਤੋਂ 30 ਨਵੰਬਰ 2024 ਤੱਕ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਜਿਸ ਵਿੱਚ ਪ੍ਰਵਾਸੀ ਪਰਿਵਾਰਾਂ ਦੇ 0-5 ਸਾਲ ਦੇ ਬੱਚਿਆਂ ਦੇ ਟੀਕੇ ਲਗਾਏ ਜਾਣਗੇ।
ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਕਰਦਿਆਂ ਬੱਚਿਆਂ ਦੇ ਮਾਹਿਰ ਡਾ.ਕੁਲਵੰਤ ਰਾਏ ਨੇ ਦੱਸਿਆ ਕਿ ਇਸ ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਪ੍ਰਵਾਸੀ ਪਰਿਵਾਰਾਂ ਦੇ 0-5 ਸਾਲ ਦੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿਨਾ ਦਾ ਟੀਕਾਕਰਨ ਕਿਸੇ ਕਾਰਣ ਕਰਕੇ ਅਧੂਰਾ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੱਚੇ ਦਾ ਕੋਈ ਟੀਕਾ ਨਹੀਂ ਵੀ ਰਹਿੰਦਾ ਤਾਂ ਆਪਣੇ 0-5 ਤੱਕ ਦੇ ਬੱਚਿਆਂ ਨੂੰ ਵਿਟਾਮਿਨ-ਏ ਦੀ ਖੁਰਾਕ ਜਰੂਰ ਪਿਲਾਉਣ ਕਿਉਂਕਿ ਡੇਢ ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਹਰ 6 ਮਹੀਨੇ ਦੇ ਵਖਵੇ ਤੇ ਵਿਟਾਮਿਨ-ਏ ਦੀ ਪਿਲਾਉਣੀ ਬਹੁਤ ਜਰੂਰੀ ਹੈ ਜੋ ਕਿ ਅੱਖਾਂ ਦੀ ਰੋਸ਼ਨੀ ਲਈ ਬਹੁਤ ਲਾਹੇਵੰਦ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਬਲਾਕ ਹਾਰਟਾ ਬਡਲਾ ਅਧੀਨ ਪੈਂਦੇ ਪਿੰਡਾਂ ਵਿੱਚ ਰਹਿ ਰਹੇ ਪ੍ਰਵਾਸੀਆਂ ਪਰਿਵਾਰਾਂ ਦੇ 0-5 ਸਾਲ ਬੱਚਿਆਂ ਲਈ ਮਿਤੀ 25 ਨਵੰਬਰ ਤੋਂ 30 ਨਵੰਬਰ 2024 ਤੱਕ ਮਾਈਕੋ੍ਰਪਲੈਨ ਅਨੁਸਾਰ ਵਿਸ਼ੇਸ਼ ਟੀਕਾਕਰਨ ਸ਼ੈਸ਼ਨ ਲਗਾਏ ਜਾਣਗੇ । ਉਨ੍ਹਾਂ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਵੀ ਬੱਚੇ ਦਾ ਕੋਈ ਵੀ ਟੀਕਾ ਛੁੱਟ ਗਿਆ ਹੋਵੇ ਉਹ ਇਹਨਾਂ ਵਿਸ਼ੇਸ਼ ਟੀਕਾਕਰਨ ਸ਼ੈਸ਼ਨ ਤੇ ਜਾ ਕੇ ਆਪਣੇ ਬੱਚੇ ਨੂੰ ਟੀਕਾ ਜਰੂਰ ਲਗਵਾ ਲੈਣ ਤਾਂ ਕਿ ਮਾਈਗੇ੍ਰਟਰੀ ਅਬਾਦੀ ਦੇ ਬੱਚਿਆਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ।


Comments